ਅਮ੍ਰਿਤਸਰ: ਕਿਸਾਨੀ ਅੰਦੋਲਨ ਦਾ ਚਮਕਦਾ ਸਿਤਾਰਾ ਦੀਪ ਸਿਧੂ ਜਿਸਦੀ ਅੰਤਿਮ ਅਰਦਾਸ ਮੌਕੇ ਜਿਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੱਡੀ ਗਿਣਤੀ ਵਿੱਚ ਸੰਗਤਾ ਦੇਸ਼ ਵਿਦੇਸ਼ ਤੋ ਪਹੁੰਚੀਆਂ ਸਨ । ਅਜ ਉਹਨਾ ਦੀ ਪਤਨੀ ਨਮਰਤਾ ਅਤੇ ਬੇਟੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਉਨ੍ਹਾਂ ਵਲੋਂ ਦੀਪ ਸਿਧੂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਅਧਿਕਾਰੀਆ ਵਲੋਂ ਪਰਿਵਾਰ ਨੂੰ ਸਿਰੋਪਾਉ ਬਖਸ਼ਿਸ਼ ਕੀਤਾ ਗਿਆ । ਹਾਲਾਂਕਿ ਕਿ ਇਸ ਮੌਕੇ ਪਰਿਵਾਰ ਵਲੋਂ ਮੀਡਿਆ ਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ ਗਈ ।