ਨਿਊਜ਼ ਡੈਸਕ: ਕੇਰਲ ਵਿੱਚ ਇੱਕ IAS ਅਧਿਕਾਰੀ ਦੇ ਮੋਬਾਈਲ ਨੰਬਰ ਨਾਲ ਬਣਾਏ ਗਏ ਇੱਕ ਵਟਸਐਪ ਗਰੁੱਪ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, IAS ਅਧਿਕਾਰੀ ਦੇ ਨੰਬਰ ਨਾਲ ਦੋ ਵਟਸਐਪ ਗਰੁੱਪ ਬਣਾਏ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਮੁਸਲਮਾਨ ਅਫ਼ਸਰਾਂ ਲਈ ਅਤੇ ਦੂਜਾ ਹਿੰਦੂ ਅਫਸਰਾਂ ਲਈ ਸੀ। ਇਸ ਮਾਮਲੇ ਦੀ ਜਾਣਕਾਰੀ ਖੁਦ IAS ਨੇ ਦਿਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਟਸਐਪ ਹੈਕ ਹੋ ਗਿਆ ਹੈ।
ਉਦਯੋਗ ਮੰਤਰੀ ਪੀ ਰਾਜੀਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਮਾਮਲਾ ‘ਗੰਭੀਰ’ ਹੈ। ਪੀ ਰਾਜੀਵ ਨੇ ਕਿਹਾ, ‘ਭਾਵੇਂ ਇਸ ਦਾ ਮੇਰੇ ਵਿਭਾਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਅਸੀਂ ਸਾਰੇ ਇਸ ਮਾਮਲੇ ਤੋਂ ਜਾਣੂ ਹਾਂ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਪਤਾ ਲਗਾਵਾਂਗੇ ਕਿ ਅਜਿਹਾ ਕਿਵੇਂ ਹੋਇਆ। ਇਸ ਤੋਂ ਇਲਾਵਾ ਮੀਡੀਆ ਨੇ ਇਹ ਵੀ ਖਬਰ ਦਿੱਤੀ ਹੈ ਕਿ ਮੁਸਲਿਮ ਅਫਸਰਾਂ ਦਾ ਵੀ ਅਜਿਹਾ ਹੀ ਗਰੁੱਪ ਹੈ। ਇਸ ਲਈ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ।
IAS ਅਧਿਕਾਰੀ ਗੋਪਾਲਕ੍ਰਿਸ਼ਨਨ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਨੰਬਰ ਤੋਂ ਦੋ ਵਟਸਐਪ ਗਰੁੱਪ ਬਣਾਏ ਗਏ ਸਨ। ਜਿਨ੍ਹਾਂ ਦੇ ਨਾਂ ਵੀ ਧਾਰਮਿਕ ਰੱਖੇ ਗਏ ਸਨ। ਇਕ ਵਟਸਐਪ ਗਰੁੱਪ ਦਾ ਨਾਂ ‘ਮੱਲੂ ਹਿੰਦੂ ਅਫਸਰ’ ਅਤੇ ਦੂਜੇ ਦਾ ਨਾਂ ‘ਮੱਲੂ ਮੁਸਲਿਮ ਅਫਸਰ’ ਸੀ। ਇਨ੍ਹਾਂ ਗਰੁੱਪਾਂ ਵਿੱਚ ਕਈ IAS ਅਫਸਰ ਵੀ ਸ਼ਾਮਿਲ ਕੀਤੇ ਗਏ ਸਨ। ਜਿਸ ਤੋਂ ਬਾਅਦ ਹੰਗਾਮਾ ਮਚ ਗਿਆ। ਇਹ ਕਿਹਾ ਗਿਆ ਸੀ ਕਿ ਅਫਸਰਾਂ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਦੇ ਗਰੁੱਪ ਬਣਾਏ ਜਾਂਦੇ ਹਨ। ਪਰ ਉੱਚ ਅਧਿਕਾਰੀ ਅਜਿਹੇ ਧਾਰਮਿਕ ਸਮੂਹ ਨਹੀਂ ਬਣਾ ਸਕਦੇ। ਇਹ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੇ ਵਿਰੁੱਧ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।