ਪਾਕਿਸਤਾਨ ‘ਚ ਹਿੰਦੂਆਂ ਤੇ ਸਿੱਖਾਂ ਦੀ ਅਬਾਦੀ ਨੂੰ ਲੈ ਕੇ ਆਈ ਵੱਡੀ ਖ਼ਬਰ

Global Team
2 Min Read

ਨਿਊਜ਼ ਡੈਸਕ: ਮੁਸਲਿਮ ਬਹੁਗਿਣਤੀ ਪਾਕਿਸਤਾਨ ‘ਚ ਸਭ ਤੋਂ ਵੱਡੇ ਘੱਟ ਗਿਣਤੀ ਭਾਈਚਾਰੇ ਹਿੰਦੂਆਂ ਦੀ ਆਬਾਦੀ ‘ਚ ਵਾਧਾ ਹੋਇਆ ਹੈ। ਸਿੱਖ ਤੇ ਪਾਰਸੀਆਂ ਦੀ ਆਬਾਦੀ ਪਹਿਲਾਂ ਵਾਲੇ ਅੰਕੜੇ ‘ਤੇ ਹੀ ਕਾਇਮ ਹੈ। ਦੇਸ਼ ਦੀ ਕੁਲ 24 ਕਰੋੜ ਤੋਂ ਵੱਧ ਦੀ ਆਬਾਦੀ ‘ਚ 38 ਲੱਖ ਹਿੰਦੂ ਹਨ।

ਡਾਨ ਅਖ਼ਬਾਰ ਮੁਤਾਬਕ ਪਾਕਿ ਅੰਕੜਾ ਬਿਊਰੋ ਨੇ ਵੀਰਵਾਰ ਨੂੰ ਸੱਤਵੀਂ ਆਬਾਦੀ ਤੇ ਰਿਹਾਇਸ਼ੀ ਮਰਦਮਸ਼ੁਮਾਰੀ 2023 ਦੇ ਅੰਕੜੇ ਜਾਰੀ ਕੀਤੇ। 2023 ‘ਚ ਦੇਸ਼ ਦੀ ਕੁਲ ਅਬਾਦੀ 240458089 ਰਹੀ। ਆਬਾਦੀ ਦੇ ਅੰਕੜੇ ਦੱਸਦੇ ਹਨ ਕਿ ਕੁਲ ਆਬਾਦੀ ‘ਚ ਮੁਸਲਮਾਨਾਂ ਦੀ ਹਿੱਸੇਦਾਰੀ ‘ਚ ਮਾਮੂਲੀ ਗਿਰਾਵਟ ਆਈ ਹੈ।

2017 ‘ਚ ਮੁਸਲਮਾਨਾਂ ਦੀ ਆਬਾਦੀ ‘ਚ 96.47 ਫ਼ੀਸਦੀ ਹਿੱਸੇਦਾਰੀ ਸੀ, ਜਿਹੜੀ ਘੱਟ ਕੇ 96.35 ਫ਼ੀਸਦੀ ਹੋ ਗਈ ਹੈ। ਜਦਕਿ 2017 ‘ਚ ਹਿੰਦੂਆਂ ਦੀ ਆਬਾਦੀ 35 ਲੱਖ ਸੀ, ਜਿਹੜੀ 2023 ‘ਚ ਵਧ ਕੇ 38 ਲੱਖ ਹੋ ਗਈ ਹੈ। ਹਾਲਾਂਕਿ ਕੁਲ ਆਬਾਦੀ ‘ਚ 2017 ‘ਚ ਇਨ੍ਹਾਂ ਦੀ ਹਿੱਸੇਦਾਰੀ 1.73 ਫ਼ੀਸਦੀ ਸੀ ਜਿਹੜੀ 2023 ‘ਚ ਘਟ ਕੇ 1.61 ਫ਼ੀਸਦੀ ਹੋ ਗਈ। ਸਿੱਖਾਂ ਦੀ ਆਬਾਦੀ 15998 ਤੇ ਪਾਰਸੀਆਂ ਦੀ ਗਿਣਤੀ 2348 ਹੈ।

ਪਿਛਲੇ ਛੇ ਸਾਲਾਂ ‘ਚ ਹੋਰ ਘੱਟਗਿਣਤੀ ਭਾਈਚਾਰਿਆਂ ਦੀ ਆਬਾਦੀ ‘ਚ ਵਾਧਾ ਹੋਇਆ ਹੈ ਤੇ ਕੁਲ ਆਬਾਦੀ ‘ਚ ਇਨ੍ਹਾਂ ਦੀ ਹਿੱਸੇਦਾਰੀ ਮਿਲੀਜੁਲੀ ਹੈ। ਈਸਾਈਆਂ ਦੀ ਗਿਣਤੀ 26 ਲੱਖ ਤੋਂ ਵਧ ਕੇ 33 ਲੱਖ ਹੋ ਗਈ ਹੈ ਇਨ੍ਹਾਂ ਦੀ ਹਿੱਸੇਦਾਰੀ 1.27 ਤੋਂ ਵਧ ਕੇ 1.37 ਫ਼ੀਸਦੀ ਹੋ ਗਈ ਹੈ। ਜਦਿਕ ਅਹਿਮਦੀਆਂ ਦੀ ਆਬਾਦੀ ਘੱਟ ਹੋਈ ਹੈ।

Share This Article
Leave a Comment