ਕੇਂਦਰ ਸਰਕਾਰ ਨੇ ਆਮਦਨ ਕਰ (Income Tax) ਨਾਲ ਜੁੜੇ ਨਿਯਮਾਂ (TDS New Rules) ਵਿੱਚ ਵੱਡਾ ਸੋਧ ਕੀਤਾ ਹੈ। ਇਹ TDS (Tax Deducted at Source) ਅਤੇ TCS (Tax Collected at Source) ਦੋਹਾਂ ਨੂੰ ਸ਼ਾਮਲ ਕਰਦਾ ਹੈ। ਨਵੇਂ ਨਿਯਮ 1 ਅਪ੍ਰੈਲ 2025 ਤੋਂ ਲਾਗੂ ਹੋਣਗੇ।
ਇਹ ਸੋਧਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ Union Budget 2025-26 ਦੌਰਾਨ ਅਲਾਨ ਕੀਤੀਆਂ ਗਈਆਂ ਸਨ। ਮਿਡਲ ਕਲਾਸ, Fixed Deposit (FD) ਅਤੇ Recurring Deposit (RD) ਨਿਵੇਸ਼ਕਾਂ ਨੂੰ ਵੱਡਾ ਲਾਭ ਹੋਵੇਗਾ। ਹੁਣ ਹਾਇਰ ਟੈਕਸ ਡਿਡਕਸ਼ਨ (Higher Tax Deduction) ਦੇ ਲਾਭ ਤੋਂ ਉਨ੍ਹਾਂ ਨੂੰ ਵਧੀਕ ਰਾਹਤ ਮਿਲੇਗੀ।
ਐਜੂਕੇਸ਼ਨ ਲੋਨ ‘ਤੇ TCS ਹਟਾਇਆ ਗਿਆ
- ਨਵੇਂ ਨਿਯਮ ਅਨੁਸਾਰ, ਖਾਸ ਫਾਇਨੈਂਸ਼ੀਅਲ ਇੰਸਟੀਟਿਊਸ਼ਨਾਂ ਤੋਂ ਲਿਆ ਗਿਆ ਐਜੂਕੇਸ਼ਨ ਲੋਨ ਹੁਣ TCS ਤੋਂ ਮੁਕਤ ਹੋਵੇਗਾ।
- ਇਸ ਤੋਂ ਪਹਿਲਾਂ, ਜੇਕਰ 7 ਲੱਖ ਰੁਪਏ ਤੋਂ ਵੱਧ ਦਾ ਲੋਨ ਲਿਆ ਜਾਂਦਾ ਸੀ, ਤਾਂ 0.5% TCS ਲਾਗੂ ਹੁੰਦਾ ਸੀ।
- Self-Financed ਐਜੂਕੇਸ਼ਨ ਲੋਨ/ਟ੍ਰਾਂਜ਼ੈਕਸ਼ਨ ‘ਤੇ 5% TCS ਕਟੌਤੀ ਹੁੰਦੀ ਸੀ, ਜੋ ਹੁਣ ਹਟਾ ਦਿੱਤੀ ਗਈ ਹੈ।
FD- RD ਨਿਵੇਸ਼ਕਾਂ ਨੂੰ ਵੱਡਾ ਫਾਇਦਾ
- ਸਰਕਾਰ ਨੇ ਆਮ ਨਾਗਰਿਕਾਂ ਲਈ TDS ਦੀ ਸੀਮਾ 40,000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ।
- ਇਸ ਨਾਲ ਕਿਰਿਆਸ਼ੀਲ ਨਿਵੇਸ਼ਕਾਂ ਨੂੰ ਟੈਕਸ ਵਿੱਚ ਰਾਹਤ ਮਿਲੇਗੀ।
- ਸੀਨੀਅਰ ਸਿਟੀਜ਼ਨ (Senior Citizens) ਲਈ TDS ਦੀ ਹੱਦ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ।
- ਹੁਣ, ਜੇਕਰ ਇੱਕ ਵਿੱਤੀ ਸਾਲ ‘ਚ 1 ਲੱਖ ਰੁਪਏ ਤੋਂ ਵੱਧ ਰਕਮ FD ਜਾਂ RD ‘ਚ ਹੋਵੇਗੀ, ਤਾਂ ਹੀ TDS ਲਾਗੂ ਹੋਵੇਗਾ।
ਮਕਾਨ ਮਾਲਕਾਂ ਲਈ ਵੀ ਖ਼ੁਸ਼ਖਬਰੀ
TDS- TCS ਦੇ ਨਵੇਂ ਨਿਯਮ ਲਾਗੂ ਹੋਣ ਨਾਲ ਕਿਰਾਏ ‘ਤੇ ਰਹਿੰਦੇ ਵਿਅਕਤੀਆਂ ਅਤੇ ਮਕਾਨ ਮਾਲਕਾਂ ਨੂੰ ਵੀ ਰਾਹਤ ਮਿਲੇਗੀ।
ਹੁਣ ਕਿਰਾਏ ਤੇ ਹੋਣ ਵਾਲੀ TDS ਕਟੌਤੀ ਦੀ ਸੀਮਾ 2.4 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਪ੍ਰਤੀ ਵਿੱਤੀ ਸਾਲ ਕਰ ਦਿੱਤੀ ਗਈ ਹੈ।
ਇਸ ਨਾਲ ਮਕਾਨ ਮਾਲਕਾਂ ਤੇ ਕਰ ਦਾ ਭਾਰ ਘਟੇਗਾ।