Breaking News

ਹਾਈ-ਟੈੱਕ ਵੈਲੀ ਦੀ ਸਥਾਪਨਾ ਨਾਲ ਲੁਧਿਆਣਾ ਵਿਸ਼ਵ ਦੇ ਨਕਸ਼ੇ ‘ਤੇ ਹੋਵੇਗਾ : ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ 378.77 ਏਕੜ ਜ਼ਮੀਨ ‘ਤੇ ਹਾਈ-ਟੈਕ ਸਾਈਕਲ ਵੈਲੀ ਦੀ ਸਥਾਪਨਾ ਨਾਲ, ਲੁਧਿਆਣਾ ਵਿਸ਼ਵ ਦੇ ਨਕਸ਼ੇ ‘ਤੇ ਆ ਜਾਵੇਗਾ ਕਿਉਂਕਿ ਸਾਈਕਲ ਉਦਯੋਗ ਵਿਚਲੀਆਂ ਵੱਡੀਆਂ ਕੰਪਨੀਆਂ ਇੱਥੇ ਆਪਣੀਆਂ ਇਕਾਈਆਂ ਸਥਾਪਿਤ ਕਰ ਰਹੀਆਂ ਹਨ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਈ.ਆਈ.ਏ. ਨੋਟੀਫਿਕੇਸ਼ਨ ਦੇ ਅਧੀਨ ਵਾਤਾਵਰਣ ਸਬੰਧੀ ਪ੍ਰਵਾਨਗੀ ਦੇ ਨਾਲ ਰੇਰਾ ਨੂੰ 378.77 ਏਕੜ ਜ਼ਮੀਨ ਦੇ ਪੂਰੇ ਹਿੱਸੇ ਲਈ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸ ਪ੍ਰੋਜੈਕਟ `ਤੇ 365 ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿੱਚ ਅਜਿਹੇ ਉਦਯੋਗਿਕ ਪ੍ਰੋਜੈਕਟ ਸਥਾਪਤ ਕਰਨ ਲਈ ਠੋਸ ਯਤਨ ਕਰ ਰਹੀ ਹੈ ਜੋ ਵਾਤਾਵਰਣ ਪੱਖੀ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਦੋਹਰੇ ਉਦੇਸ਼ ਦੀ ਪੂਰਤੀ ਕਰਨਗੇ।

ਅਰੋੜਾ ਨੇ ਦੱਸਿਆ ਕਿ ਹੀਰੋ ਸਾਈਕਲਜ਼ ਲਿਮਟਿਡ, ਲੁਧਿਆਣਾ ਨੂੰ ਆਪਣੀ ਸਹਾਇਕ ਇਕਾਈ ਸਥਾਪਤ ਕਰਨ ਲਈ ਦਸੰਬਰ, 2018 ਵਿੱਚ 100 ਏਕੜ ਪਲਾਟ ਅਲਾਟ ਕੀਤਾ ਗਿਆ ਸੀ, ਜਿਸ ਉੱਤੇ ਹੀਰੋ ਸਾਈਕਲਜ਼ ਲਿਮਟਿਡ ਨੇ ਲੋੜੀਂਦੇ ਨਿਰਮਾਣ ਢਾਂਚੇ ਦੇ ਨਿਰਮਾਣ ਤੋਂ ਬਾਅਦ ਅਪ੍ਰੈਲ, 2021 ਤੋਂ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਆਦਿੱਤਿਆ ਬਿਰਲਾ ਗਰੁੱਪ ਅਤੇ ਜੇਕੇ ਪੇਪਰ ਇੰਡਸਟਰੀ ਨੂੰ ਕ੍ਰਮਵਾਰ 61.38 ਏਕੜ ਪਲਾਟ ਅਤੇ 17 ਏਕੜ ਪਲਾਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਟੀ.ਸੀ.ਐਲ. 30 ਏਕੜ ਜ਼ਮੀਨ `ਤੇ 400 ਕੇਵੀਏ ਦਾ ਬਿਜਲੀ ਗਰਿੱਡ ਸਟੇਸ਼ਨ ਸਥਾਪਤ ਕਰੇਗਾ, ਜਿਸ ਲਈ ਪੀਐਸਟੀਸੀਐਲ ਨੇ ਵਿਕਾਸ ਕਾਰਜ ਵੀ ਆਪਣੇ ਹੱਥ ਵਿੱਚ ਲਏ ਹੋਏ ਹਨ।

ਉਦਯੋਗ ਅਤੇ ਵਣਜ ਮੰਤਰੀ ਨੇ ਅੱਗੇ ਕਿਹਾ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਲੇਨ ਅਤੇ 8.3 ਕਿਲੋਮੀਟਰ ਲੰਮੀ ਬਾਹਰੀ ਕੰਕਰੀਟ ਸੜਕ ਬਣਾ ਕੇ ਚੰਡੀਗੜ੍ਹ-ਲੁਧਿਆਣਾ ਕੌਮੀ ਰਾਜਮਾਰਗ ਨਾਲ ਜੋੜਿਆ ਗਿਆ ਹੈ ਅਤੇ ਇਸਨੂੰ 14 ਅਪ੍ਰੈਲ, 2021 ਨੂੰ ਜਨਤਾ ਨੂੰ ਸੌਂਪਿਆ ਗਿਆ।

ਜ਼ਿਕਰਯੋਗ ਹੈ ਕਿ ਸਾਈਕਲ ਵੈਲੀ ਦਾ ਅੰਦਰੂਨੀ ਵਿਕਾਸ ਅਰਥਾਤ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ, ਸਟਾਰਮ ਵਾਟਰ ਡਰੇਨੇਜ ਸਿਸਟਮ, ਸੀਵਰੇਜ ਕੁਲੈਕਸ਼ਨ ਸਿਸਟਮ ਅਤੇ ਐਫਲੂਐਂਟ ਕੁਲੈਕਸ਼ਨ ਸਿਸਟਮ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਹੋਰ ਕੰਮ ਪ੍ਰਗਤੀ ਅਧੀਨ ਹਨ।ਸਾਈਕਲ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ ਕਾਰਜ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ ।

Check Also

ਅੰਬੇਡਕਰ ਦੀ 67ਵੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਹੋਰ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

​​ਨਵੀਂ ਦਿੱਲੀ : ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਅੱਜ 67ਵੀਂ …

Leave a Reply

Your email address will not be published. Required fields are marked *