ਨਵੀ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਸੁਣਾਉਣ ਲਈ ਅੱਜ ਹਾਈ ਕੋਰਟ ਵਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ। ਦੱਸਣਯੋਗ ਹੈ ਕਿ ਇਸ ਕੇਸ ਵਿੱਚ, ਕੇਂਦਰ ਵਲੋਂ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ। ਇਸ ਅਰਜੀ ਤਹਿਤ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਚੁਣੌਤੀ ਦਿਤੀ ਗਈ ਸੀ। ਇਸ ਅਰਜ਼ੀ ਤਹਿਤ ਇਹ ਵੀ ਕਿਹਾ ਗਿਆ ਸੀ ਕਿ ਦੋਸ਼ੀਆਂ ਵਲੋਂ ਫਾਂਸੀ ਟਾਲਣ ਦੀ ਕੋਸਿਸ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪਹਿਲਾਂ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਵਿਨੈ ਸ਼ਰਮਾ , ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਦੇ ਖਿਲਾਫ ਡੈੱਥ ਵਾਰੰਟ ਜਾਰੀ ਕੀਤੇ ਸੀ ਅਤੇ 22 ਜਨਵਰੀ ਨੂੰ ਫ਼ਾਂਸੀ ਦੀ ਤਾਰੀਖ ਤੈਅ ਕੀਤੀ ਸੀ। ਪਰ ਮੁਕੇਸ਼ ਸਿੰਘ ਦੀ ਰਹਿਮ ਅਪੀਲ ਤੋਂ ਬਾਅਦ ਇਹ ਤੈਅ ਹੋ ਗਿਆ ਸੀ ਕਿ ਇਸ ਦਿਨ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਬਾਅਦ ਆਖਰਕਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ 1 ਫਰਵਰੀ, ਸਵੇਰੇ 6 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਅਤੇ ਫਿਰ ਉਸ ਦਿਨ ਵੀ ਫ਼ਾਂਸੀ ਨਹੀਂ ਦਿਤੀ ਗਈ ।
ਨਿਰਭਿਆ ਕੇਸ : ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮਾਮਲੇ ਤੇ ਹਾਈ ਕੋਰਟ ਅੱਜ ਸੁਣਾਏਗੀ ਆਪਣਾ ਫੈਸਲਾ
Leave a Comment
Leave a Comment