ਹਾਈ ਕੋਰਟ ਵੱਲੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਵਾਲੀ ਪਟੀਸ਼ਨ ਦਾ ਨਿਪਟਾਰਾ,ਬੀਮਾਰ ਮਾਂ ਦੀ ਦੇਖਭਾਲ ਲਈ ਮੰਗੀ ਸੀ ਪੈਰੋਲ

Global Team
2 Min Read

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ ਦੀ ਮੰਗ ਕੀਤੀ ਸੀ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਰਾ ਦੇ ਵਕੀਲ ਨੂੰ ਕਿਹਾ, ਨਵੇਂ ਸਿਰੇ ਤੋਂ ਪੈਰੋਲ ਦੀ ਮੰਗ ਲੈ ਕੇ ਦਿੱਲੀ ਦੇ ਜੇਲ੍ਹ ਸੁਪਰਡੈਂਟ ਨੂੰ ਰਿਪ੍ਰਜੈਂਟੇਸ਼ਨ ਦਿੱਤੀ ਜਾਵੇ। ਜੇਲ੍ਹ ਸੁਪਰਡੈਂਟ ਉਨ੍ਹਾਂ ਦੀ ਅਰਜ਼ੀ ਨੂੰ ਦਿੱਲੀ ਦੇ ਗ੍ਰਹਿ ਸਕੱਤਰ ਰਾਹੀਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਭੇਜੀ ਜਾਵੇਗੀ। ਉਸ ਤੋਂ ਬਾਅਦ ਅਰਜ਼ੀ ਫਿਰ ਚੰਡੀਗੜ੍ਹ ਸੈਸ਼ਨ ਜੱਜ ਕੋਲ ਜਾਵੇਗੀ, ਜੋ ਇਸ ‘ਤੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਤੋਂ ਰਿਪੋਰਟ ਮੰਗਣਗੇ। ਉਨ੍ਹਾਂ ਦੀ ਰਿਪੋਰਟ ਤੋਂ ਬਾਅਦ, ਇਹ ਰਿਪੋਰਟ ਚੰਡੀਗੜ੍ਹ ਸੈਸ਼ਨ ਜੱਜ, ਫਿਰ ਚੰਡੀਗੜ੍ਹ ਗ੍ਰਹਿ ਸਕੱਤਰ, ਉਸ ਤੋਂ ਬਾਅਦ ਫਿਰ ਦਿੱਲੀ ਜੇਲ੍ਹ ਅਥਾਰਟੀ ਕੋਲ ਜਾਵੇਗੀ, ਜੋ ਹਵਾਰਾ ਦੀ ਪੈਰੋਲ ਬਾਰੇ ਫੈਸਲਾ ਲੈਣਗੇ। ਇਹ ਸਾਰੀ ਪ੍ਰਕਿਰਿਆ ਡੇਢ ਮਹੀਨੇ ਦੇ ਅੰਦਰ ਪੂਰੀ ਹੋ ਜਾਵੇਗੀ।

ਸੁਣਵਾਈ ਤੋਂ ਬਾਅਦ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਪਿਛਲੇ ਅੱਠ ਤੋਂ ਨੌਂ ਮਹੀਨਿਆਂ ਤੋਂ ਬਿਮਾਰ ਹਨ ਅਤੇ ਆਖਰੀ ਸਾਹਾਂ ਦੀ ਲੜਾਈ ਲੜ ਰਹੇ ਹਨ। ਹਵਾਰਾ ਨੇ ਮਾਤਾ ਨਾਲ ਮੁਲਾਕਾਤ ਲਈ ਪੈਰੋਲ ਦੀ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪਟੀਸ਼ਨ ਦਿੱਲੀ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਸੀ, ਪਰ ਅਧਿਕਾਰ ਖੇਤਰ ਦਾ ਹਵਾਲਾ ਦਿੰਦਿਆਂ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਭੇਜਿਆ ਗਿਆ।

ਬਾਪੂ ਗੁਰਚਰਨ ਸਿੰਘ ਦੇ ਅਨੁਸਾਰ ਹਾਈਕੋਰਟ ਨੇ ਦਿੱਲੀ ਅਤੇ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਤੋਂ ਰਿਪੋਰਟਾਂ ਮੰਗਦਿਆਂ ਕਰੀਬ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਾਤਾ ਦੀ ਹਾਲਤ ਨਾਜ਼ੁਕ ਹੈ ਤਾਂ ਇੰਨਾ ਲੰਮਾ ਸਮਾਂ ਦੇਣਾ ਮਨੁੱਖੀ ਪੱਖੋਂ ਠੀਕ ਨਹੀਂ। ਅਜਿਹੇ ਹਾਲਾਤਾਂ ਵਿੱਚ ਘੱਟੋ-ਘੱਟ ਕੁਝ ਦਿਨਾਂ ਦੀ ਪੈਰੋਲ ਤਾਂ ਮਿਲਣੀ ਹੀ ਚਾਹੀਦੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment