ਪੰਜਾਬ ‘ਚ ਅਲਰਟ! ਇਸ ਪਿੰਡ ‘ਚ ਦਾਖਲ ਹੋਏ ਹਥਿਆਰਬੰਦ ਸ਼ੱਕੀ, ਮਜ਼ਦੂਰਾਂ ਨੂੰ ਦਿੱਤੀ ਧਮਕੀਆਂ ਤੇ ਮੰਗੀ ਰੋਟੀ

Global Team
1 Min Read

ਪਠਾਨਕੋਟ: ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀਆਂ ਸਰਹੱਦ ‘ਤੇ ਵਸੇ ਹੋਏ ਪਿੰਡਾਂ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜੰਮੂ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਆਖਰੀ ਪਿੰਡ ਕੋਟ ਭੱਟੀਆਂ ‘ਚ ਰਾਤ ਦੇ ਸਮੇਂ 2 ਸ਼ੱਕੀ ਵਿਅਕਤੀ ਦੀ ਹਲਚਲ ਦੇਖੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਨੂੰ ਪਿੰਡ ਦੇ ਇਕ ਫਾਰਮ ਹਾਊਸ ‘ਤੇ ਮੌਜੂਦ ਇਕ ਮਜ਼ਦੂਰ ਦੇ ਘਰ ਖਾਣਾ ਖਾਂਦੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪਠਾਨਕੋਟ ਪੁਲਿਸ ਹੁਣ ਅਲਰਟ ‘ਤੇ ਹੈ।

ਅਜਿਹੀ ਹੀ ਜਾਣਕਾਰੀ ਬੀਐਸਐਫ ਦੀ ਸਰਹੱਦੀ ਚੌਕੀ ਢੀਡਾ ਵਿੱਚ ਦੇਖੀ ਗਈ। ਇੱਥੇ ਵੀ ਇਹੀ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੀ 25 ਜੂਨ ਦੀ ਰਾਤ ਕਰੀਬ 9.30 ਵਜੇ ਦੋ ਵਿਅਕਤੀ ਪਿੰਡ ਕੋਟ ਭੱਟੀਆਂ ਦੇ ਇੱਕ ਫਾਰਮ ਹਾਊਸ ਵਿੱਚ ਗਏ ਜਿੱਥੇ ਮਜ਼ਦੂਰ ਰਹਿੰਦੇ ਸਨ। ਉੱਥੇ ਪਹੁੰਚ ਕੇ ਸ਼ੱਕੀ ਵਿਅਕਤੀਆਂ ਨੇ ਪੁੱਛਿਆ ਕਿ “ਖਾਣਾ ਤਿਆਰ ਹੈ? ਅਸੀਂ ਖਾ ਲਵਾਂਗੇ। ਜੇ ਤੁਸੀਂ ਕਿਸੇ ਨੂੰ ਦੱਸਿਆ ਤਾਂ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਸੀਂ ਹੁਣੇ ਦਰਿਆ ਦੇ ਕੰਢੇ ਤੋਂ ਆਏ ਹਾਂ।”

ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਦੋਵਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਕੋਲ ਹਥਿਆਰ  ਤੇ ਭਾਰੀ ਬੈਕਪੈਕ ਸਨ।

Share This Article
Leave a Comment