ਹਿਜ਼ਬੁੱਲਾ ਚੀਫ਼ ਨਈਮ ਕਾਸਿਮ ਦਾ ਨਿਜੀ ਸਕੱਤਰ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ

Global Team
2 Min Read

ਨਿਊਜ਼ ਡੈਸਕ: ਇਰਾਨ-ਅਮਰੀਕਾ ਜੰਗਬੰਦੀ ਦਰਮਿਆਨ ਲੇਬਨਾਨ ਉੱਤੇ ਇਜ਼ਰਾਈਲ ਦੇ ਤਾਜ਼ਾ ਹਮਲੇ ਵਿੱਚ ਹਿਜ਼ਬੁੱਲਾ ਦੇ ਨਵੇਂ ਮੁਖੀ ਨਈਮ ਕਾਸਿਮ ਦਾ ਭਤੀਜਾ ਅਲੀ ਯੂਸਫ਼ ਹਰਸ਼ੀ ਵੀ ਮਾਰਿਆ ਗਿਆ ਹੈ। ਇਜ਼ਰਾਇਲੀ ਫੌਜ ਨੇ ਬੁੱਧਵਾਰ ਨੂੰ ਲੇਬਨਾਨ ‘ਤੇ ਹੋਏ ਹਮਲੇ ‘ਚ ਕਾਸਿਮ ਦੇ ਭਤੀਜੇ ਯੂਸਫ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਕਾਸਿਮ ਨੂੰ ਇਜ਼ਰਾਈਲ ਵੱਲੋਂ ਮਾਰੇ ਗਏ ਹਿਜ਼ਬੁੱਲਾ ਦੇ ਸਾਬਕਾ ਮੁਖੀ ਹਸਨ ਨਰਸੱਲ੍ਹਾ ਦੀ ਹੱਤਿਆ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ। ਨਈਮ ਕਾਸਿਮ ਪਹਿਲਾਂ ਹਿਜ਼ਬੁੱਲਾ ਦਾ ਉਪ ਮੁਖੀ ਸੀ। ਬਾਅਦ ਵਿਚ ਨਵੇਂ ਮੁਖੀ ਬਣੇ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਇਸ ਹਮਲੇ ‘ਚ ਕਾਸਿਮ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਬਚ ਗਿਆ ਸੀ।

ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਇੱਕ ਪੋਸਟ ਵਿੱਚ ਕਿਹਾ ਕਿ ਆਈਡੀਐਫ ਨੇ ਬੀਤੀ (ਬੁੱਧਵਾਰ) ਰਾਤ ਬੇਰੂਤ ਵਿੱਚ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ‘ਤੇ ਹਮਲੇ ਵਿੱਚ ਹਿਜ਼ਬੁੱਲਾ ਦੇ ਸਕੱਤਰ ਜਨਰਲ ਕਾਸਿਮ ਦੇ ਭਤੀਜੇ ਅਤੇ ਨਿੱਜੀ ਸਕੱਤਰ ਅਲੀ ਯੂਸਫ ਹਰਸ਼ੀ ਨੂੰ ਵੀ ਮਾਰ ਦਿੱਤਾ ਹੈ। ਅਲੀ ਯੂਸਫ ਹਰਸ਼ੀ ਨਈਮ ਕਾਸਿਮ ਦੇ ਕਰੀਬੀ ਸਨ। ਉਹ ਹਿਜ਼ਬੁੱਲਾ ਦੇ ਸਕੱਤਰ ਜਨਰਲ ਨਈਮ ਕਾਸਿਮ ਦਾ ਇੱਕ ਸਹਾਇਕ ਅਤੇ ਨਿੱਜੀ ਸਲਾਹਕਾਰ ਸੀ। ਉਸਨੇ ਆਪਣੇ ਦਫਤਰ ਦੇ ਪ੍ਰਬੰਧਨ ਅਤੇ ਸੁਰੱਖਿਆ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਰਾਤੋ ਰਾਤ IDF ਨੇ ਲੇਬਨਾਨ ਵਿੱਚ ਦੋ ਮੁੱਖ ਕਰਾਸਿੰਗਾਂ ‘ਤੇ ਹਮਲਾ ਕੀਤਾ ਜਿਸ ਦੀ ਵਰਤੋਂ ਹਿਜ਼ਬੁੱਲਾ ਅੱਤਵਾਦੀ ਉੱਤਰੀ ਲਿਤਾਨੀ ਤੋਂ ਦੱਖਣੀ ਲਿਤਾਨੀ ਖੇਤਰ ਵਿੱਚ ਹਥਿਆਰ, ਰਾਕੇਟ ਅਤੇ ਲਾਂਚਰਾਂ ਨੂੰ ਲਿਜਾਣ ਲਈ ਕਰਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment