ਬੀਤੇ ਦਿਨੀ ਯਾਨੀ ਸ਼ੁੱਕਰਵਾਰ ਨੂੰ ਇੱਕ ਰਾਹਤ ਭਰੀ ਖਬਰ ਆਈ ਹੈ ਸੂਬੇ ‘ਚ ਇੱਕ ਹੀ ਦਿਨ ਵਿੱਚ 508 ਮਰੀਜ਼ ਵੱਖ-ਵੱਖ ਹਸਪਤਾਲਾਂ ਤੋਂ ਠੀਕ ਹੋਕੇ ਆਪਣੇ – ਆਪਣੇ ਘਰਾਂ ਨੂੰ ਪਰਤ ਗਏ। ਜਿੱਥੇ ਇੱਕ ਪਾਸੇ ਇਸ ਜੰਗ ‘ਚ ਪੰਜਾਬ ਜਿੱਤਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਸਿਆਸਤ ਭੱਖਦੀ ਜਾ ਰਹੀ ਹੈ। ਜਿਵੇ ਕੈਪਟਨ ਅਮਰਿੰਦਰ ਸਿੰਘ ਨੇ ਘੁਰਕੀ ਦਿਤੀ ਸੀ ਕਿ ਸੂਬੇ ‘ਚ ਠੇਕੇ ਖੋਲ੍ਹੇ ਜਾ ਰਹੇ ਹਨ। ਬੀਤੇ ਦਿਨੀਂ ਇੱਥੇ ਲਗਭਗ 5800 ਠੇਕੇ ਖੁਲ੍ਹ ਗਏ ਜਦਕਿ ਸੂਬੇ ‘ਚ 12,500 ਦੇ ਲਗਭਗ ਠੇਕੇ ਹਨ।