ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਲਈ ਜਾ ਰਿਹਾ ਹੈਲੀਕਪਟਰ ਤਬਾਹ, 3 ਦੀ ਮੌਤ

TeamGlobalPunjab
1 Min Read

ਉਤਰਕਾਸ਼ੀ : ਇੱਕ ਪਾਸੇ ਜਿੱਥੇ ਦੇਸ਼ ਅੰਦਰ ਲੋਕ ਪਹਿਲਾਂ ਹੀ ਭਾਰੀ ਬਾਰਿਸ਼ ਤੋਂ ਪ੍ਰੇਸ਼ਾਨ ਹੋ ਚੁਕੇ ਹਨ ਅਤੇ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ, ਉੱਥੇ ਇਸੇ ਮਾਹੌਲ ‘ਚ ਇੱਕ ਹੋਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹੜ੍ਹ ਪੀੜਤ ਇਲਾਕਿਆਂ ਅੰਦਰ ਰਾਹਤ ਪਹੁੰਚਾਉਣ ਲਈ ਜਾ ਰਿਹਾ ਇੱਕ ਹੈਲੀਕਪਟਰ ਕ੍ਰੈਸ਼ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ  ਇਸ ਹਾਦਸੇ ‘ਚ ਜਹਾਜ ‘ਚ ਮੌਜੂਦ ਰਾਜਪਾਲ ਨਾਮਕ ਪਾਇਲਟ, ਸਹਾਇਕ ਪਾਇਲਟ ਕਪਤਲ ਲਾਲ ਅਤੇ ਸਥਾਨਿਕ ਨਾਗਰਿਕ ਰਮੇਸ਼ ਸਾਵਰ ਦੀ ਵੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਇਲਾਕੇ ਦੇ ਐਸਡੀਐਮ ਦੇਵੇਂਦਰ ਨੇਗੀ ਨੇ ਕੀਤੀ ਹੈ। ਦੱਸਣਯੋਗ ਹੈ ਕਿ ਇਹ ਫੌਜੀ ਹੈਲੀਕਪਟਰ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਅੰਦਰ ਰਾਹਤ ਸਮੱਗਰੀ ਪਹੁੰਚਾਉਣ ਜਾ ਰਿਹਾ ਸੀ ਤਾਂ ਅਚਾਨਕ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਦੱਸ ਦਈਏ ਕਿ ਉਤਰਕਾਸ਼ੀ ‘ਚ 17 ਅਗਸਤ ਦੀ ਰਾਤ ਨੂੰ ਮੋਰੀ ਤਹਿਸੀਲ ਅਧੀਨ ਆਉਂਦੇ ਅਰਾਕੋਟ, ਮਾਕੁਡੀ ਅਤੇ ਤਿਕੋਚੀ ਪਿੰਡਾਂ ਅੰਦਰ ਬੱਦਲ ਫਟ ਗਏ ਸਨ। ਜਿਸ ਕਾਰਨ 25 ਦੇ ਕਰੀਬ ਘਰ ਵੀ ਤਬਾਹ ਹੋ ਗਏ ਸਨ। ਇਸ ਦੌਰਾਨ 21 ਲੋਕਾਂ ਦੇ ਮਰਨ ਦੀ ਪੁਸ਼ਟੀ ਵੀ ਕੁਦਰਤੀ ਕਹਿਰ ਪ੍ਰਬੰਧਨ ਵਿਭਾਗ ਦੇ ਇੰਚਾਰਜ ਐਸਏ ਮੁਰੂਗੇਸਨ ਨੇ ਕਰ ਦਿੱਤੀ ਸੀ।

Share this Article
Leave a comment