ਪੰਜਾਬ – ਹਰਿਆਣਾ ‘ਚ ਮੁੜ ਪਰਤੇਗੀ ਕਹਿਰ ਦੀ ਗਰਮੀ! ਮੌਸਮ ਵਿਭਾਗ ਵੱਲੋਂ 11 ਜੂਨ ਤੱਕ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ

Global Team
3 Min Read

ਚੰਡੀਗੜ੍ਹ : ਪੰਜਾਬ ਹਰਿਆਣਾ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹਨੇਰੀ – ਮੀਂਹ ਤੋਂ ਬਾਅਦ ਮੌਸਮ ਭਾਵੇਂ ਸੁਹਾਵਣਾ ਹੋ ਗਿਆ ਹੋਵੇ, ਪਰ ਹੁਣ ਇੱਕ ਵਾਰ ਫਿਰ ਗਰਮੀ ਦਾ ਅਸਰ ਵਧਣ ਵਾਲਾ ਹੈ। ਮੌਸਮ ਵੀਭਗ ਅਨੁਸਾਰ ਪੰਜਾਬ ਹਰਿਆਣਾ ‘ਚ ਹੁਣ ‘ਹੀਟ ਵੇਵ’ ਚੱਲੇਗੀ। ਮੌਸਮ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਅਜਿਹੇ ਵਿੱਚ ਲੋਕ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਬਚਣ। ਬਹੁਤ ਜ਼ਰੂਰੀ ਹੋਣ ‘ਤੇ ਹੀ ਬਾਹਰ ਜਾਇਆ ਜਾਵੇ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ, ਅੱਜ ਰਾਜਸਥਾਨ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ‘ਹੀਟ ਵੇਵ’ ਦਾ ਅਲਰਟ ਹੈ। ਭਲਕੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ‘ਲੂ’ ਚੱਲਣ ਦੀ ਸੰਭਾਵਨਾ ਹੈ। ਪੂਰੇ ਖੇਤਰ ਵਿੱਚ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਯਾਨੀ ਕਿ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ।

ਹਰਿਆਣਾ ‘ਚ ਵੀ ਇਕ ਵਾਰ ਫਿਰ ਗਰਮੀ ਵਧਣ ਲੱਗੀ ਹੈ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ 12 ਜੂਨ ਤੱਕ ਸੂਬੇ ਵਿੱਚ ਮੌਸਮ ਆਮ ਤੌਰ ‘ਤੇ ਖੁਸ਼ਕ ਅਤੇ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਇਸ ਦੌਰਾਨ ਦੱਖਣ-ਪੱਛਮੀ ਖੁਸ਼ਕ ਹਵਾਵਾਂ ਚੱਲਣ ਕਾਰਨ ਦਿਨ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਹੈ। ਸੂਬੇ ਵਿੱਚ ਐਤਵਾਰ ਨੂੰ ਗਰਮੀ ਨੇ ਫਿਰ ਰਫ਼ਤਾਰ ਫੜ ਲਈ।ਮੌਸਮ ਵਿਭਾਗ ਅਨੁਸਾਰ, ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਸੋਮਵਾਰ ਨੂੰ ਮਹਿੰਦਰਗੜ੍ਹ, ਰੇਵਾੜੀ, ਸਿਰਸਾ, ਫ਼ਤਿਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ, ਜਿਸ ਨਾਲ ਗਰਮੀ ਦਾ ਪ੍ਰਕੋਪ ਹੋਰ ਤੇਜ਼ ਹੋਵੇਗਾ।

ਮੌਸਮ ਵਿਭਾਗ ਮੁਤਾਬਕ 8 ਤੋਂ 10 ਜੂਨ ਤੱਕ ਸੂਬੇ ਵਿੱਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹੇਗਾ। ਇਸ ਤੋਂ ਬਾਅਦ 11 ਤੋਂ 13 ਜੂਨ ਦਰਮਿਆਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Share This Article
Leave a Comment