ਨਿਊਜ਼ ਡੈਸਕ: ਮਿੱਠਾ ਖਾਣ ਨਾਲ ਸਰੀਰ ਦਾ ਭਾਰ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ, ਪਰ ਫਿਰ ਵੀ ਮਿੱਠੇ ਨੂੰ ਪੂਰੀ ਤਰ੍ਹਾਂ ਨਹੀਂ ਛੱਡਣਾ ਚਾਹੀਦਾ, ਕਿਉਂਕਿ ਮਿੱਠਾ ਖਾਣ ਨਾਲ ਸਾਡੇ ਸਰੀਰ ਅੰਦਰ ਹੈਪੀ ਹਾਰਮੋਨ ਰਿਲੀਜ਼ ਹੁੰਦੇ ਹਨ। ਅਜਿਹੇ ਵਿੱਚ ਮਿੱਠਾ ਜ਼ਰੂਰ ਖਾਣਾ ਚਾਹੀਦਾ ਹੈ, ਪਰ ਤੁਸੀਂ ਚੀਨੀ ਦੀ ਥਾਂ ਗੁੜ ਜਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਗੁੜ ਸਰਦੀਆਂ ਵਿੱਚ ਖਾਣਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਵਾਰ-ਵਾਰ ਮਿੱਠਾ ਖਾਣ ਦਾ ਵੀ ਮੰਨ ਨਹੀਂ ਕਰਦਾ।
ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਗੁੜ ਵਾਲੀ ਰਬੜੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਚੰਗੀ ਹੁੰਦੀ ਹੈ:
ਸਮੱਗਰੀ:
ਦੁੱਧ- 3 ਲੀਟਰ
ਗੁੜ- 2 ਕੱਪ
ਬਦਾਮ 10 (ਬਰੀਕ ਕੱਟੇ ਹੋਏ)
ਪਿਸਤਾ 10 (ਬਰੀਕ ਕੱਟੇ ਹੋਏ)
ਕੇਵੜਾ ਜਲ-2 ਵੱਡੇ ਚਮਚ
ਇਲਾਇਚੀ ਪਾਊਡਰ-1 ਛੋਟਾ ਚਮਚ
ਗੁੜ ਵਾਲੀ ਰਬਰੀ ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਕੜਾਹੀ ਵਿੱਚ ਦੁੱਧ ਨੂੰ ਉਬਾਲੋ ਅਤੇ ਨਾਲ-ਨਾਲ ਕੜਛੀ ਵੀ ਹਿਲਾਉਂਦੇ ਰਹੋ। ਜਦੋਂ ਦੁੱਧ ਗਾੜ੍ਹਾ ਹੋ ਜਾਵੇ ਤਾਂ ਉਸ ‘ਚ ਕੇਵੜਾ, ਇਲਾਇਚੀ ਪਾਊਡਰ ਤੇ ਗੁੜ ਪਾਓ ਅਤੇ ਫਿਰ ਗੈਸ ਨੂੰ ਹੌਲੀ ਰੱਖ ਕੇ ਪਕਾਉਂਦੇ ਰਹੋ। ਹੌਲੀ-ਹੌਲੀ ਦੁੱਧ ਹੋਰ ਗਾੜ੍ਹਾ ਹੋ ਜਾਵੇਗਾ ਤੇ ਰਬੜੀ ਬਣ ਜਾਵੇਗੀ। ਹੁਣ ਇਸ ਰਬੜੀ ਨੂੰ ਠੰਡਾ ਕਰਨ ਲਈ ਛੱਡ ਦਵੋ। ਇਸ ਤੋਂ ਬਾਅਦ ਕਾਜੂ, ਬਦਾਮ, ਪਿਸਤਾ ਦੇ ਨਾਲ ਸਰਵ ਕਰੋ।
ਟਿਪਸ
ਰਬੜੀ ਬਣਾਉਣ ਲਈ ਤੁਸੀਂ ਗੁੜ ਦੀ ਥਾਂ ਸ਼ਹਿਦ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰਬੜੀ ‘ਚ ਆਪਣੀ ਮਨਪਸੰਦ ਦੇ ਡਰਾਈਫਰੂਟਸ ਵੀ ਪਾ ਸਕਦੇ ਹੋ।