Home / ਓਪੀਨੀਅਨ / ਆਸਮਾਨ ਤੋਂ ਵਰ੍ਹਣ ਲੱਗੀ ਅੱਗ : ਬੱਚੇ ਤੇ ਬਜ਼ੁਰਗ ਲੂ ਤੋਂ ਬਚਣ

ਆਸਮਾਨ ਤੋਂ ਵਰ੍ਹਣ ਲੱਗੀ ਅੱਗ : ਬੱਚੇ ਤੇ ਬਜ਼ੁਰਗ ਲੂ ਤੋਂ ਬਚਣ

-ਅਵਤਾਰ ਸਿੰਘ

ਲੋਹੜੇ ਦੀ ਗਰਮੀ ਨੇ ਸਭ ਨੂੰ ਤੜਪਾ ਕੇ ਰੱਖ ਦਿੱਤਾ ਹੈ। ਸਮੁੱਚੇ ਪੰਜਾਬ ਨੂੰ ਅੱਗ ਵਾਂਗ ਤਪ ਰਹੀ ਆਸਮਾਨੀ ਭੱਠੀ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਪਾਰਾ ਸਿਖਰ ‘ਤੇ ਰਿਹਾ। ਇੰਜ ਲਗ ਰਿਹਾ ਸੀ ਇਸ ਧੁੱਪ ਵਿੱਚ ਰੱਖੇ ਦਾਣੇ ਵੀ ਭੁੱਜ ਜਾਣਗੇ।

ਸੂਬੇ ਦਾ ਸ਼ਹਿਰ ਬਠਿੰਡਾ ਸਭ ਤੋਂ ਵੱਧ ਤਪਦੀ ਗਰਮੀ ਦੇ ਮੁੱਖ ਕੇਂਦਰ ਵਜੋਂ ਉੱਭਰ ਕੇ ਤੀਜੇ ਦਿਨ ਵੀ ਸਭ ਤੋਂ ਵੱਧ ਗਰਮ ਰਿਹਾ ਹੈ। ਬਠਿੰਡਾ ਦਾ ਮੰਗਲਵਾਰ ਨੂੰ ਤਾਪਮਾਨ 45.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਗੁਆਂਢੀ ਸੂਬੇ ਹਰਿਆਣਾ ਦੇ ਨਾਰਨੌਲ ਦਾ ਤਾਪਮਾਨ 45.8 ਡਿਗਰੀ ਸੈਲਸੀਅਸ ਰਹਿਣ ਕਾਰਨ ਸਭ ਤੋਂ ਵੱਧ ਗਰਮ ਰਿਹਾ। ਪੰਜਾਬ ਦੇ ਪਟਿਆਲਾ, ਲੁਧਿਆਣਾ ਅਤੇ ਫ਼ਿਰੋਜ਼ਪੁਰ ਦਾ ਤਾਪਮਾਨ ਵੀ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 28 ਮਈ ਨੂੰ ਹਲਕੀ ਬਾਰਸ਼ ਹੋੋਣ ਦੀ ਸੰਭਾਵਨਾ ਹੈ ਜਦੋਂਕਿ 29 ਮਈ ਨੂੰ ਭਰਵਾਂ ਮੀਂਹ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ।

ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲਗਣ ਦਾ ਵੱਧ ਖਤਰਾ ਹੁੰਦਾ ਹੈ ਕਿਉਂਕਿ ਸਰੀਰਕ ਤਾਪਕਰਮ ਨੂੰ ਕਾਬੂ ਕਰਨ ਵਾਲੀ ਉਹਨਾਂ ਦੀ ਕਿਰਿਆ ਬਹੁਤ ਸਮਰਥ ਨਹੀਂ ਹੁੰਦੀ।

ਲੂ ਲਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਵਿੱਚ ਗੜਬੜ ਹੋ ਜਾਂਦੀ ਹੈ। ਆਮ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ ਹੈ ਜਦ ਗਰਮੀ ਨਾਲ 42 ਤੋਂ ਵਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈੰਦਾ ਹੈ।

ਜਿਨ੍ਹਾਂ ਲੋਕਾਂ ਨੂੰ ਗਰਮੀ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜਿਆਦਾ ਹੁੰਦਾ ਹੈ, ਉਨ੍ਹਾਂ ਨੂੰ ਗਰਮੀ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ।

ਲੱਗਦਾ ਇਸ ਵਾਰ ਗਰਮੀ ਬਹੁਤ ਜਿਆਦਾ ਪਵੇਗੀ ਤੇ ਮੌਸਮ ਦਾ ਤਾਪਮਾਨ ਪੰਜਾਬ ਤੇ ਹੋਰ ਰਾਜਾਂ ਵਿਚ 45 ਸੈਟੀਗਰੇਡ ਤੋਂ ਵਧਣ ਦੀ ਸੰਭਾਵਨਾ ਹੈ।

ਲੱਛਣ : ਨਰਵਸ ਸਿਸਟਮ ਵਿੱਚ ਗੜਬੜ, ਮੂਡ ਵਿਗੜਨਾ, ਸਿਰ ਦਰਦ ਆਦਿ ਜਿਸਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਹਾਲਤ ਵਿਚ ਮੂੰਹ ਰਾਂਹੀ ਕੋਈ ਤਰਲ ਨਾ ਦਿਉ ਕਿਉਕਿ ਸਾਹ ਨਾਲੀ ਵਿਚ ਜਾ ਕੇ ਰੁਕਾਵਟ ਬਣ ਸਕਦਾ ਹੈ।

ਬਚਾਉ: ਜਿਆਦਾ ਧੁੱਪ ਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪ੍ਰਹੇਜ਼ ਕਰੋ। ਜੇ ਜਿਆਦਾ ਜਰੂਰੀ ਹੋਵੇ ਤਾਂ ਸਿਰ ਢੱਕ ਕੇ ਗਿਲਾ ਰੁਮਾਲ ਜਾਂ ਛੱਤਰੀ ਲੈ ਕੇ ਜਿਉ, ਧੁੱਪ ਵਾਲੀਆਂ ਐਨਕਾਂ ਦੀ ਵਰਤੋਂ। ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਠੰਢਾ ਪਾਣੀ ਜਾਂ ਕੋਈ ਤਰਲ ਪਦਾਰਥ ਲੱਸੀ, ਸ਼ਕੰਜਵੀ, ਦੁੱਧ ਆਦਿ ਪੀਉ ਤੇ ਨਾਲ ਠੰਢੇ ਪਾਣੀ ਦੀ ਬੋਤਲ ਲੈ ਕੇ ਜਾਉ।

ਦੁਪਹਿਰ ਸਮੇਂ ਪੈਦਲ ਤੁਰਨ ਤੋਂ ਪਰਹੇਜ ਕੀਤਾ ਜਾਵੇ। ਤਲੇ ਪਦਾਰਥ, ਮਸਾਲੇਦਾਰ ਕਚੋਰੀ, ਸਮੋਸਾ ਆਦਿ ਖਾਣ ਤੋਂ ਪ੍ਰਹੇਜ਼ ਕਰੋ। ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਢਾ ਪਾਣੀ ਪੀਣ, ਬੁਖਾਰ ਤੇਜ ਹੋਣ ਤੇ ਸਿਰ ਉਤੇ ਬਰਫ਼ ਦੀ ਪੱਟੀ ਰੱਖੋ। ਲੂ ਲੱਗੇ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਦਸਤ, ਤੇਜ ਬੁਖ਼ਾਰ ਵਿਚ ਬੇਅਰਾਮੀ ਅਤੇ ਸੁਭਾ ਵਿੱਚ ਚਿਚੜਾਪਣ ਆ ਜਾਂਦਾ ਹੈ।

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *