ਨਿਊਜ਼ ਡੈਸਕ : ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਅਤੇ ਇਸ ਮੌਸਮ ਵਿੱਚ ਲੋਕ ਸ਼ਕਰਕੰਦੀ ਦਾ ਸੇਵਨ ਖੂਬ ਕਰਦੇ ਹਨ। ਸ਼ਕਰਕੰਦੀ ਦਾ ਸੇਵਨ ਸਰਦੀਆਂ ’ਚ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦੀ ਹੈ। ਕੁਝ ਲੋਕ ਇਸ ਨੂੰ ਉਬਾਲ ਕੇ ਤਾਂ ਕੁਝ ਚਾਟ ਬਣਾ ਕੇ ਖਾਣਾ ਪਸੰਦ ਕਰਦੇ ਹਨ।
ਸ਼ਕਰਕੰਦੀ ’ਚ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਉਣ ’ਚ ਮਦਦ ਕਰਦੇ ਹਨ।
ਸ਼ਕਰਕੰਦੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ:
ਸ਼ੱਕਰ ਰੋਗ ’ਚ ਫਾਇਦੇਮੰਦ: ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਕਰੋ। ਇਸ ’ਚ ਅਜਿਹੇ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਵਧਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਕੰਟਰੋਲ ’ਚ ਰੱਖਦੇ ਹਨ।
ਅਸਥਮਾ: ਨੱਕ, ਸਾਹ ਲੈਣ ਵਾਲੀ ਨਾੜੀ ਅਤੇ ਫੇਫੜਿਆਂ ’ਚ ਕਫ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਰੋਜ਼ 1 ਸ਼ੱਕਰਕੰਦੀ ਉਬਾਲ ਕੇ ਖਾਣ ਨਾਲ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਅਸਥਮਾ ਦੇ ਮਰੀਜਾਂ ਨੂੰ ਆਰਾਮ ਮਿਲੇਗਾ।
ਭਾਰ ਵਧਾਉਣ ਲਈ: ਸ਼ਕਰਕੰਦੀ ’ਚ ਬਹੁਤ ਜ਼ਿਆਦਾ ਮਾਤਰਾ ’ਚ ਸਟਾਰਚ ਹੁੰਦਾ ਹੈ, ਜਿਸ ਨਾਲ ਮਸਲਸ ਵਧਾਉਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਮੌਜੂਦ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਭਾਰ ਵਧਾਉਣ ’ਚ ਵੀ ਸਹਾਈ ਹੁੰਦੇ ਹਨ।
ਦਿਲ ਦੀਆਂ ਬੀਮਾਰੀਆਂ ਤੋਂ ਬਚਾਅ: ਰੋਜ਼ਾਨਾ 1 ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਸ ’ਚ ਕਾਪਰ ਵਿਟਾਮਿਨ ਬੀ 6 ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਕੰਟਰੋਲ ’ਚ ਰੱਖਦਾ ਹੈ।
ਬਲੱਡ ਸੈੱਲਸ ਦਾ ਕਰਦੀ ਹੈ ਨਿਰਮਾਣ: ਸ਼ਕਰਕੰਦੀ ’ਚ ਭਰਪੂਰ ਆਇਰਨ ਹੁੰਦਾ ਹੈ, ਜਿਸ ਨਾਲ ਨਾਂ ਸਿਰਫ ਸਰੀਰ ਨੂੰ ਤਾਕਤ ਮਿਲਦੀ ਹੈ ਸਗੋਂ ਇਹ ਬਲੱਡ ਸੈੱਲਸ ਨੂੰ ਵਧਾਉਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਸਰੀਰ ’ਚ ਆਇਰਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ।