ਇਮਿਊਨਿਟੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ ਤੱਕ, ਸਰ੍ਹੋਂ ਦਾ ਸਾਗ ਇੰਝ ਰੱਖਦੈ ਤੁਹਾਡਾ ਧਿਆਨ

TeamGlobalPunjab
2 Min Read

ਨਿਊਜ਼ ਡੈਸਕ: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਅਜਿਹੇ ਵਿੱਚ ਹੁਣ ਬਾਜ਼ਾਰ ‘ਚ ਹਰੀਆਂ ਸਬਜ਼ੀਆਂ ਆਉਣ ਲੱਗੀਆਂ ਹਨ। ਸਰਦੀਆਂ ਆਉਂਦੇ ਹੀ ਬਾਜ਼ਾਰ ਵਿੱਚ ਪੰਜਾਬ ਦਾ ਮਸ਼ਹੂਰ ਸਰ੍ਹੋਂ ਦਾ ਸਾਗ ਮਿਲਣ ਲੱਗ ਜਾਂਦਾ ਹੈ। ਇਹ ਖਾਣ ‘ਚ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਸਰ੍ਹੋਂ ਦੇ ਸਾਗ ‘ਚ ਫਾਈਬਰ, ਸ਼ੂਗਰ, ਪੋਟਾਸ਼ੀਅਮ, ਵਿਟਾਮਿਨ ਏ, ਸੀ, ਡੀ, ਬੀ12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਆਦਿ ਬਹੁਤ ਸਾਰੇ ਜ਼ਰੂਰੀ ਤੱਤ ਪਾਏ ਜਾਂਦੇ ਹਨ।

ਅੱਜ ਅਸੀਂ ਸਰ੍ਹੋਂ ਦੇ ਸਾਗ ਤੋਂ ਸਰੀਰ ਨੂੰ ਮਿਲਣ ਵਾਲੇ ਅਣਗਿਣਤ ਫਾਇਦਿਆਂ ਵਾਰੇ ਦੱਸਣ ਜਾ ਰਹੇ ਹਾਂ-

ਅੱਖਾਂ ਦੀ ਰੋਸ਼ਨੀ ਲਈ ਲਾਭਕਾਰੀ: ਸਰ੍ਹੋਂ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਉਂਦਾ ਹੈ ਤੇ ਇਸ ਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

ਦਿਲ ਲਈ ਫਾਇਦੇਮੰਦ: ਸਰ੍ਹੋਂ ਦੇ ਸਾਗ ਖਾਣ ਨਾਲ ਸਰੀਰ ਵਿੱਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਜ਼ਿਆਦਾ ਬਣਦਾ ਹੈ। ਇਸ ਨਾਲ ਕਾਰਡਿਓਵਸਕੁਲਰ ਬੀਮਾਰੀ ਦਾ ਖਦਸ਼ਾ ਘਟਦਾ ਹੈ।

- Advertisement -

ਹੱਡੀਆਂ ਦੀ ਮਜ਼ਬੂਤੀ: ਸਰ੍ਹੋਂ ਦੇ ਸਾਗ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਹੱਡੀਆਂ ਨਾਲ ਜੁੜੇ ਰੋਗਾਂ ਤੋਂ ਬਚਾਅ ਲਈ ਵੀ ਫ਼ਾਇਦੇਮੰਦ ਹੁੰਦਾ ਹੈ।

ਭਾਰ ਕਰੇ ਘੱਟ: ਸਰ੍ਹੋਂ ਦੇ ਸਾਗ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਇਸ ਨਾਲ ਸਰੀਰ ਦਾ ਮੈਟਾਬਾਲਿਜ਼ਮ ਠੀਕ ਰਹਿੰਦਾ ਹੈ ਅਤੇ ਭਾਰ ਨੂੰ ਕੰਟਰੋਲ ਰੱਖਣਾ ਆਸਾਨ ਹੋ ਜਾਂਦਾ ਹੈ।

Share this Article
Leave a comment