ਨਿਊਜ਼ ਡੈਸਕ: ਅਭਿਨੇਤਰੀ ਜੂਹੀ ਚਾਵਲਾ ‘ਤੇ 5ਜੀ ਨੈੱਟਵਰਕਿੰਗ ਦੇ ਖਿਲਾਫ ਲਗਾਏ ਗਏ 20 ਲੱਖ ਰੁਪਏ ਦੇ ਜੁਰਮਾਨੇ ਦਾ ਭੁਗਤਾਨ ਨਾ ਕਰਨ ‘ਤੇ ਅੱਜ ਸੁਣਵਾਈ ਹੋਈ। ਜਿੱਥੇ ਅਦਾਲਤ ਨੇ ਅਭਿਨੇਤਰੀ ‘ਤੇ ਲਗਾਏ ਗਏ ਜੁਰਮਾਨੇ ਨੂੰ 20 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਜਸਟਿਸ ਵਿਪਨ ਸਾਂਘੀ ਅਤੇ ਜਸਟਿਸ ਜਸਮੀਤ ਸਿੰਘ ਨੇ ਜੂਹੀ ਦਾ ਕੇਸ ਲੜ ਰਹੇ ਵਕੀਲ ਸਲਮਾਨ ਖੁਰਸ਼ੀਦ ਨੂੰ ਕਿਹਾ ਕਿ ਜੁਰਮਾਨੇ ਨੂੰ ਪੂਰੀ ਤਰ੍ਹਾਂ ਮੁਆਫ ਨਹੀਂ ਕੀਤਾ ਜਾ ਸਕਦਾ ।ਇਸਨੂੰ ਘਟਾਉਣ ਦੇ ਨਾਲ ਕੁਝ ਸ਼ਰਤਾਂ ਵੀ ਹੋਣਗੀਆਂ। ਅਦਾਲਤ ਨੇ ਕਿਹਾ, ਜੂਹੀ ਇੱਕ ਸੈਲੀਬ੍ਰਿਟੀ ਹੈ ਅਤੇ ਉਸ ਦੀ ਜਾਣ ਪਹਿਚਾਨ ਬਹੁਤ ਹੈ।ਉਨ੍ਹਾਂ ਨੂੰ ਸਮਾਜਿਕ ਕੰਮ ਵੀ ਕਰਨੇ ਚਾਹੀਦੇ ਹਨ। ਉਹ ਇੱਥੇ ਦਿੱਲੀ ਸਟੇਟ ਲੀਗਲ ਸਰਵਿਸਿਜ਼ ਅਥਾਰਟੀ( DSLSA ) ਪ੍ਰੋਗਰਾਮ ਕਰ ਸਕਦੇ ਹਨ। DSLSA ਦੇ ਲੋਕ ਉਨ੍ਹਾਂ ਨਾਲ ਸੰਪਰਕ ਕਰਨਗੇ ਅਤੇ ਉਹ ਉਨ੍ਹਾਂ ਨਾਲ ਕੁਝ ਕੰਮ ਕਰ ਸਕਦੇ ਹਨ।
ਜੁਰਮਾਨਾ ਘਟਾਉਣ ਦੇ ਸਬੰਧ ਵਿਚ ਅਦਾਲਤ ਨੇ ਕਿਹਾ, ਅਜਿਹਾ ਨਹੀਂ ਹੈ ਕਿ ਅਭਿਨੇਤਰੀ ਕੋਲ ਇਸ ਨੂੰ ਅਦਾ ਕਰਨ ਦਾ ਸਾਧਨ ਨਹੀਂ ਹੈ। ਅਦਾਲਤ ਦੀ ਫੀਸ ਤਾਂ ਹਰ ਕੋਈ ਅਦਾ ਕਰਦਾ ਹੈ, ਉਨ੍ਹਾਂ ਨੂੰ ਵੀ ਅਦਾ ਕਰਨੀ ਪਵੇਗੀ। ਇਹ ਨਹੀਂ ਕਿ ਰਕਮ ਜ਼ਿਆਦਾ ਹੈ। ਬੈਂਚ ਨੇ ਕਿਹਾ ਕਿ ਸਾਰਿਆਂ ਨੂੰ ਅਦਾਲਤ ਦੇ ਅਨੁਸ਼ਾਸਨ ਦਾ ਪਾਲਣ ਕਰਨਾ ਹੋਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਵੀਰਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ: ਬਰੈਂਪਟਨ ਦਾ 23 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੁਲਿਸ ਵਲੋਂ ਨਸ਼ੀਲਾ ਪਦਾਰਥ ਰੱਖਣ ਸਣੇ 12 ਦੋਸ਼ ਆਇਦ
ਦਰਅਸਲ, DSLSA ਨੇ 20 ਲੱਖ ਰੁਪਏ ਦੇ ਜੁਰਮਾਨੇ ਦੀ ਵਸੂਲੀ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਬਦਲੇ ‘ਚ ਜੂਹੀ ਚਾਵਲਾ ਨੇ ਵੀ ਸਿੰਗਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਜੁਰਮਾਨੇ ਦੀ ਰਕਮ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਸੀ। ਦੱਸ ਦਈਏ ਕਿ ਜੂਹੀ ਚਾਵਲਾ ਨੇ 5ਜੀ ਤਕਨੀਕ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ 5ਜੀ ਤਕਨੀਕ ਦੇ ਆਉਣ ਨਾਲ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਅਤੇ ਪੰਛੀਆਂ ‘ਤੇ ਬੁਰਾ ਅਸਰ ਪਵੇਗਾ। ਇਸ ਮਾਮਲੇ ‘ਚ ਸਿੰਗਲ ਬੈਂਚ ਨੇ ਅਭਿਨੇਤਰੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਉਸ ‘ਤੇ 20 ਲੱਖ ਦਾ ਜੁਰਮਾਨਾ ਲਗਾਇਆ ਅਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮੁਕੱਦਮਾ ‘Publicity ਸਟੰਟ’ ਜਾਪਦਾ ਹੈ।