ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਸਾਰ ਦੌਰਾਨ ਇਸ ਦੀ ਵੈਕਸੀਨ ਬਣਾਉਨ ਦੀ ਪ੍ਰਕਿਰੀਆ ਵੀ ਤੇਜ਼ ਹੋ ਗਈ ਹੈ। ਭਾਰਤ ਬਾਇਓਟੈਕ ਵੱਲੋਂ ‘ਕੋਵੈਕਸੀਨ’ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦਾ ਅੱਜ ਤੋਂ ਦੇਸ਼ ਭਰ ਵਿੱਚ ਤੀਸਰੇ ਫੇਜ਼ ਦਾ ਟਰਾਇਲ ਸ਼ੁਰੁ ਹੋ ਗਿਆ ਹੈ। ਇਸ ਦੇ ਲਈ ਆਈਸੀਐਮਆਰ ਨੇ 25 ਕੇਂਦਰ ਸਥਾਪਿਤ ਕੀਤੇ ਹਨ। ਵੈਕਸੀਨ ਦਾ ਟੀਕਾ ਲਗਾਉਣ ਦੇ ਲਈ 26 ਹਜ਼ਾਰ ਵਲੰਟੀਅਰ ਚੁਣੇ ਗਏ ਹਨ। ਜਿਹਨਾਂ ‘ਤੇ ਕੋਵੈਕਸੀਨ ਦਾ ਟਰਾਇਲ ਕੀਤਾ ਜਾਵੇਗਾ।
ਇਹਨਾਂ ਵਲੰਟੀਅਰਾਂ ‘ਚੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੀ ਸ਼ਾਮਲ ਹਨ। ਅਨਿਲ ਵਿੱਜ ਨੇ ਟੀਕਾ ਲਗਾਉਣ ਦੀ ਖੁੱਦ ਪੇਸ਼ਕਸ਼ ਕੀਤੀ ਸੀ। ਜਿਸ ਤਹਿਤ ਉਹਨਾਂ ‘ਤੇ ਵੈਕਸੀਨ ਦਾ ਟਰਾਇਲ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ‘ਚ ਕੀਤਾ ਜਾਵੇਗਾ।
ਹਾਲਾਂਕਿ ਤੀਸਰੇ ਫੇਜ਼ ਲਈ 25 ਹਜ਼ਾਰ 800 ਵਲੰਟੀਅਰ ਚੁਣੇ ਗਏ ਹਨ। ਪਰ ਪਹਿਲੇ ਦਿਨ 200 ਵਲੰਟੀਅਰ ਨੂੰ ਹੀ ਡੋਜ਼ ਦਿੱਤੀ ਜਾਵੇਗੀ। ਭਾਰਤ ਬਾਇਓਟੈਕ ਮੁਤਾਬਕ ਵੈਕਸੀਨ ਦੀ 2 ਡੋਜ਼ ਹੋਣਗੀਆਂ। ਪਹਿਲੀ ਡੋਜ਼ ਦੇਣ ਤੋਂ 28 ਦਿਨ ਬਾਅਦ ਦੂਸਰੀ ਡੋਜ਼ ਦਿੱਤੀ ਜਾਵੇਗੀ।