ਹਰਿਆਣਾ ਬਣੇਗਾ ਡਰੋਨ ਤਕਨਾਲੋਜੀ ਦਾ ਹੱਬ: ਮੁੱਖ ਮੰਤਰੀ ਸੈਣੀ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਨੇ ਵਿਕਸਿਤ ਹਰਿਆਣਾ ਦੀ ਠੋਸ ਰੂਪਰੇਖਾ ਤਿਆਰ ਕੀਤੀ ਹੈ। ਇਸ ਦਿਸ਼ਾ ਵਿੱਚ ਹਰਿਆਣਾ ਨੂੰ ਡਰੋਨ ਤਕਨਾਲੋਜੀ, ਇਨੋਵੇਸ਼ਨ ਅਤੇ ਨਵੀਂ ਤਕਨੀਕ ਦਾ ਹੱਬ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਅੱਜ ਹਰਿਆਣਾ ਨਿਵਾਸ ਵਿੱਚ ਆਯੋਜਿਤ ਡਰੋਨ ਪਾਇਲਟਾਂ ਅਤੇ ਤਕਨੀਸ਼ਿਅਨਾਂ ਦੇ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਸਿਵਲ ਏਵੀਏਸ਼ਨ ਮੁੱਖ ਦਫਤਰ ਤੋਂ ਪ੍ਰਮਾਣਤ 252 ਡਰੋਨ ਪਾਇਲਟਾਂ ਅਤੇ 136 ਡਰੋਨ ਤਕਨੀਸ਼ਿਅਨਾਂ ਨੂੰ ਪ੍ਰਮਾਣ ਪੱਤਰ ਵੰਡੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਹਰਿਆਣਾ ਦੀ ਡਰੋਨ ਤਕਨਾਲੋਜੀ ਵਿੱਚ ਲੰਬੀ ਛਲਾਂਗ ਹੈ। ਹਿਸਾਰ ਜਿਲ੍ਹੇ ਦੇ ਪਿੰਡ ਸਿਸਾਏ ਵਿੱਚ ਦੇਸ਼ ਦਾ ਪਹਿਲਾ ਡਰੋਨ ਮੈਨੂਫੈਕਚਰਿੰਗ ਤਕਨਾਲੋਜੀ ਹੱਬ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਦੱਖਣ ਏਸ਼ਿਆ ਦਾ ਸੱਭ ਤੋਂ ਵੱਡਾ ਹੱਬ ਹੋਵੇਗਾ। ਇਸ ਨਾਲ ਡਰੋਨ ਦੇ ਮੈਨੂਫੈਕਚਰਿੰਗ, ਮੁਰੰਮਤ ਅਤੇ ਸਿਖਲਾਈ ਦੀ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੇਨਾ ਅਤੇ ਆਰਮਡ ਫੋਰਸਾਂ ਲਈ 5 ਡਰੋਨ ਦਾ ਈ-ਉਦਘਾਟਨ ਅਤੇ ਪਿੰਡ ਸਿਸਾਏ ਵਿੱਚ ਬਣੇ ਏਵੀਪੀਐਲ ਇੰਟਰਨੈਸ਼ਨਲ ਦੇ ਏਗਰੀਕਲਚਰ ਡਰੋਨ ਪੈਵੇਲਿਅਨ ਦਾ ਉਦਘਾਟਨ ਵੀ ਕੀਤਾ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮਿਹਨਤੀ ਯੁਵਾ ਡਰੋਨ ਤਕਨਾਲੋਜੀ ਵਿੱਚ ਨਵੀਂ ਉਚਾਈਆਂ ਹਾਸਲ ਕਰ ਰਹੇ ਹਨ। ਪ੍ਰਮਾਣਤ 388 ਡਰੋਨ ਪਾਇਲਟਾਂ ਤੇ ਤਕਨੀਸ਼ਿਅਨਾਂ ਵਿੱਚੋਂ 53 ਕੁੜੀਆਂ ਹਨ, ਜੋ ਮਹਿਲਾ ਸ਼ਸ਼ਕਤੀਕਰਣ ਦੀ ਮਿਸਾਲ ਪੇਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਨਮੋ ਡਰੋਨ ਦੀਦੀ ਅਤੇ ਕਿਸਾਨ ਡਰੋਨ ਵਰਗੀ ਯੋਜਨਾਵਾਂ ਗ੍ਰਾਮੀਣ ਕਮਿਉਨਿਟੀ ਅਤੇ ਕਿਸਾਨਾਂ ਨੂੰ ਮਜਬੂਤ ਬਣਾ ਰਹੀਆਂ ਹਨ। ਡਰੋਨ ਨਾਲ ਖੇਤੀ ਕਿਸਾਨਾਂ ਵਿੱਚ ਸਮੇਂ ਅਤੇ ਮਿਹਨਤ ਦੀ ਬਚੱਤ ਹੋ ਰਹੀ ਹੈ, ਨਾਲ ਹੀ ਉਤਪਾਦਨ ਅਤੇ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਪ੍ਰਗਤੀ ਨੇ ਵਿਸ਼ਵ ਵਿੱਚ ਇੱਕ ਨਵੀਂ ਪਹਿਚਾਣ ਬਣਾਈ ਹੈ। ਸਾਲ 2014 ਵਿੱਚ ਵਿਸ਼ਵ ਦੀ ਅਰਥਵਿਵਸਥਾ ਵਿੱਚ 11ਵੇਂ ਸਥਾਨ ‘ਤੇ ਰਿਹਾ ਭਾਰਤ ਅੱਜ ਚੌਥੇ ਸਥਾਨ ‘ਤੇ ਹੈ ਅਤੇ ਜਲਦੀ ਹੀ ਤੀਜੇ ਸਥਾਨ ‘ਤੇ ਪਹੁੰਚਣ ਦੀ ਦਿਸ਼ਾ ਵਿੱਚ ਵੱਧ ਰਿਹਾ ਹੈ। ਮੁੱਖ ਮੰਤਰੀ ਨੇ ਸਾਰੇ ਪਾਇਲਟਾਂ ਅਤੇ ਤਕਨੀਸ਼ੀਅਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਣਗੇ।

ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਕੁੱਲ ਆਬਾਦੀ ਦਾ ਦੋ ਫੀਸਦੀ ਤੋਂ ਵੀ ਘੱਟ ਪ੍ਰਤੀਨਿਧੀਤਵ ਰੱਖਣ ਦੇ ਬਾਵਜੂਦ ਹਰਿਆਣਾ ਨੇ ਹਰ ਖੇਤਰ ਵਿੱਚ ਮੋਹਰੀ ਭੁਮਿਕਾ ਨਿਭਾਈ ਹੈ। ਡਰੋਨ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਦੀ ਇਹ ਉਪਲਬਧੀ ਹਰਿਆਣਾ ਨੂੰ ਨਵੀਂ ਗਤੀ ਅਤੇ ਊਰਜਾ ਪ੍ਰਦਾਨ ਕਰੇਗੀ।

Share This Article
Leave a Comment