ਨਸ਼ੇ ਦੀ ਹਾਲਤ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਬੱਸ ਡਰਾਈਵਰ ਗ੍ਰਿਫਤਾਰ, ਹਾਲੇ ਕੁਝ ਦਿਨ ਪਹਿਲਾਂ ਵਾਪਰਿਆ ਸੀ ਹਾਦਸਾ

Prabhjot Kaur
2 Min Read

ਫਤਿਹਾਬਾਦ: ਸੋਮਵਾਰ ਨੂੰ ਫਤਿਹਾਬਾਦ ਟ੍ਰੈਫਿਕ ਪੁਲਸ ਅਤੇ ਆਰਟੀਏ ਟੀਮ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਬਹਿਬਲਪੁਰ ਸਥਿਤ ਇੱਕ ਕਾਲਜ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਪਾਇਆ ਗਿਆ। ਹੁਣ ਤੱਕ ਪੰਜ ਬੱਸਾਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ।

ਟ੍ਰੈਫਿਕ ਪੁਲੀਸ ਅਤੇ ਆਰਟੀਏ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਟੀਮ ਨੇ ਸਭ ਤੋਂ ਪਹਿਲਾਂ ਖਸਤਾਹਾਲ ਸੜਕ ’ਤੇ ਬੱਸਾਂ ਦੀ ਚੈਕਿੰਗ ਕੀਤੀ। ਇਸ ਉਪਰੰਤ ਪੁਰਾਣੇ ਬੱਸ ਸਟੈਂਡ ਵਿਖੇ ਸਕੂਲੀ ਬੱਸਾਂ ਦਾ ਨਿਰੀਖਣ ਕੀਤਾ ਗਿਆ। ਜਾਂਚ ਦੌਰਾਨ ਬਹਿਬਲਪੁਰ ਸਥਿਤ ਮੁਖਤਿਆਰ ਸਿੰਘ ਮੈਮੋਰੀਅਲ ਕਾਲਜ ਦੀ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਪਾਇਆ ਗਿਆ। ਬੱਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਲਿਜਾਇਆ ਜਾ ਰਿਹਾ ਸੀ। ਜਦੋਂ ਟਰੈਫਿਕ ਪੁਲੀਸ ਨੇ ਸ਼ਰਾਬ ਦੇ ਮੀਟਰ ਨਾਲ ਚੈੱਕ ਕੀਤਾ ਤਾਂ ਡਰਾਈਵਰ ਸ਼ਰਾਬੀ ਪਾਇਆ ਗਿਆ। ਡਰਾਈਵਰ ਸਤੀਸ਼ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਸ਼ਰਾਬ ਪੀਤੀ ਸੀ।

ਨਿਰੀਖਣ ਦੌਰਾਨ ਕਈ ਪ੍ਰਾਈਵੇਟ ਬੱਸਾਂ ਵਿੱਚ ਸੀਸੀਟੀਵੀ ਨਹੀਂ ਪਾਏ ਗਏ ਅਤੇ ਕਈ ਬਿਨਾਂ ਪਰਮਿਟ ਤੋਂ ਚੱਲਦੀਆਂ ਪਾਈਆਂ ਗਈਆਂ। ਬੱਚੇ ਵੀ ਬੱਸ ਦੇ ਬੋਨਟ ‘ਤੇ ਬੈਠੇ ਪਾਏ ਗਏ। ਟੀਮ ਨੇ ਪੰਜ ਬੱਸਾਂ ਨੂੰ ਜ਼ਬਤ ਕੀਤਾ ਹੈ ਅਤੇ ਦੋ ਦੇ ਚਲਾਨ ਕੀਤੇ ਹਨ।

ਟੋਹਾਣਾ ਵਿੱਚ ਆਰਟੀਏ ਦੀ ਕਾਰਵਾਈ ਖ਼ਿਲਾਫ਼ ਟੋਹਾਣਾ ਸੈਕਸ਼ਨ ਦੇ ਪ੍ਰਾਈਵੇਟ ਸਕੂਲ ਤਿੰਨ ਦਿਨਾਂ ਦੀ ਹੜਤਾਲ ’ਤੇ ਹਨ। ਟਰੈਫਿਕ ਪੁਲੀਸ ਦੇ ਸਬ ਇੰਸਪੈਕਟਰ ਹੇਤਰਾਮ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਜਾਰੀ ਹੈ ਅਤੇ ਹਰੇਕ ਬੱਸ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment