ਫਤਿਹਾਬਾਦ: ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਅਸਰ ਹਰਿਆਣਾ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਫਤਿਹਾਬਾਦ ਵਿੱਚ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਕਿਸਾਨਾਂ ਦੇ ਸਮਰਥਨ ਵਿੱਚ ਨਿੱਤਰੇ ਹਨ। ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਨੇ ਫਤਿਹਾਬਾਦ ਵਿੱਚ ਚੱਕਾ ਜਾਮ ਕਰ ਕੇ ਭਾਰਤ ਬੰਦ ਵਿੱਚ ਸਹਿਯੋਗ ਦਿੱਤਾ।
ਫਤਿਹਾਬਾਦ ਕੋਈ ਵੀ ਰੋਡਵੇਜ਼ ਬੱਸ ਨਹੀਂ ਚਲਾਈ ਜਾ ਰਹੀ ਹੈ। ਕਰਮਚਾਰੀ ਬੱਸ ਸਟੈਂਡ ਦੇ ਬਾਹਰ ਹੀ ਧਰਨਾ ਦੇ ਕੇ ਬੈਠ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਸਮਰਥਨ ਲਈ ਸਾਰੀਆਂ ਦੁਕਾਨਾਂ ਬਾਜ਼ਾਰ ਵੀ ਬੰਦ ਹਨ।
ਭਾਰਤ ਬੰਦ ਦੇ ਸੱਦੇ ‘ਤੇ ਲੋਕਾਂ ਨੇ ਆਪ ਮੁਹਾਰੇ ਹੀ ਦੁਕਾਨਾਂ ਅਤੇ ਬਾਜ਼ਾਰ ਬੰਦ ਕੀਤੇ ਹਨ। ਜਿਸ ਦੇ ਚਲਦੇ ਹੋਏ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਵੀ ਭਾਰਤ ਬੰਦ ਦੇ ਸੱਦੇ ‘ਤੇ ਸਾਹਮਣੇ ਆਏ ਹਨ।