ਬਤੌਰ ਵਾਰਡ ਕਮੇਟੀ ਚੇਅਰਮੈਨ ਸਬੰਧਿਤ ਪਾਰਸ਼ਦ ਹੁਣ ਵਾਰਡ ਦੇ ਵਿਕਾਸ ਕੰਮਾਂ ਦੀ ਪਲਾਨਿੰਗ ਕਰ ਬਜਟ ਕਰਣਗੇ ਤਿਆਰ: ਸੈਣੀ

Prabhjot Kaur
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਗਰ ਨਿਗਮ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਪਾਵਰ ਵਧਾਉਣ ਅਤੇ ਮੀਟਿੰਗ ਪੱਤੇ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਾਰਡ ਕਮੇਟੀ ਗਠਨ ਹੋਣ ਤਕ ਕਮੇਟੀ ਦੀ ਫੁੱਲ ਪਾਵਰ ਹੁਣ ਸਬੰਧਿਤ ਵਾਡ ਦੇ ਪਾਰਸ਼ਦ ਦੇ ਕੋਲ ਹੋਵੇਗੀ ਤਾਂ ਜੋ ਵਾਰਡ ਵਿਚ ਵਿਕਾਸ ਕੰਮਾਂ ਨੁੰ ਹੋਰ ਤੇਜੀ ਪ੍ਰਦਾਨ ਕੀਤੀ ਜਾ ਸਕੇ।

ਨਾਲ ਹੀ, ਜਦੋਂ ਤਕ ਵਾਰਡ ਕਮੇਟੀ ਵਿਚ ਸਕੱਤਰ ਦੀ ਨਿਯੁਕਤੀ ਨਹੀਂ ਹੁੰਦੀ ਜਾਂ ਕਿਸੇ ਕਾਰਨ ਸਕੱਤਰ ਮੀਟਿੰਗ ਤੋਂ ਗੈਰਹਾਜਰ ਹੋਣ ਤਾਂ ਅਜਿਹੀ ਸਥਿਤੀ ਵਿਚ ਪਾਰਸ਼ਦ ਦੇ ਕੋਲ ਕਿਸੇ ਵੀ ਗਰੈਜੂਏਟ ਵਿਅਕਤੀ ਤੋਂ ਮੀਟਿੰਗ ਦੀ ਕਾਰਵਾਈ ਬਨਵਾਉਣ ਲਈ 1000 ਰੁਪਏ ਪ੍ਰਤੀ ਮੀਟਿੰਗ ਦਾ ਮਿਹਨਤਾਨਾ ਦੇਣ ਦਾ ਅਧਿਕਾਰ ਵੀ ਹੋਵੇਗਾ। ਇਸ ਤੋਂ ਇਲਾਵਾ, ਵਾਰਡ ਕਮੇਟੀ ਦੀ ਹਰੇਕ ਤਿਮਾਹੀ ਮੀਟਿੰਗ ਦੇ ਲਈ ਪਾਰਸ਼ਦ ਨੁੰ ਬਤੌਰ ਚੇਅਰਮੈਨ ਮੀਟਿੰਗ ਭੱਤਾ ਵੀ ਦਿੱਤਾ ਜਾਵੇਗਾ।

ਮੁੱਖ ਮੰਤਰੀ ਅੱਜ ਹਿਸਾਰ ਵਿਚ ਪ੍ਰਬੰਧਿਤ ਰਾਜ ਪੱਧਰੀ ਸ਼ਹਿਰੀ ਸਥਾਨਕ ਨਿਗਮਾਂ ਦੇ ਜਿਨ੍ਹਾਂ ਪ੍ਰਤੀਨਿਧੀਆਂ ਦੇ ਸਮਲੇਨ ਵਿਚ ਪੂਰੇ ਸੂਬੇ ਤੋਂ ਆਏ ਜਨ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਕਮੇਟੀ ਗਠਨ

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ਼ਹਿਰੀ ਸਥਾਨਕ ਨਿਗਮ ਰਾਜ ਮੰਤਰੀ ਸੁਭਾਸ਼ ਸੁਧਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਤੀਨਿਧੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਇਕ ਕਮੇਟੀ ਗਠਨ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਸਾਰਿਆਂ ਨਾਲ ਵਿਚਾਰ-ਵਟਾਂਦਰਾਂ ਕਰ ਜਲਦੀ ਹੀ ਆਪਣੀ ਰਿਪੋਰਟ ਦਵੇਗੀ।

- Advertisement -

ਨਾਇਬ ਸਿੰਘ ਸੈਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤੋਂ ਤਿਮਾਹੀ ਮੀਟਿੰਗ ਵਿਚ ਸ਼ਾਮਿਲ ਹੋਣ ਦੇ ਲਈ ਨਗਰ ਪਾਲਿਕਾ ਦੇ ਪਾਰਸ਼ਦ ਨੂੰ 1600 ਰੁਪਏ ਦੀ ਮੀਟਿੰਗ ਭੱਤਾ ਰਕਮ ਮਿਲੇਗੀ। ਇਸੀ ਤਰ੍ਹਾ ਨਗਰ ਪਰਿਸ਼ਦ ਦੇ ਪਾਰਸ਼ਦ ਨੂੰ 2400 ਰੁਪਏ ਅਤੇ ਨਗਰ ਨਿਗਮ ਦੇ ਪਾਰਸ਼ਦ ਨੂੰ 3000 ਰੁਪਏ ਦੀ ਭੱਤਾ ਰਕਮ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, 15 ਅਗਸਤ ਅਤੇ 26 ਜਨਵਰੀ ਦੇ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਦੇ ਆਉਣ ‘ਤੇ ਨਗਰ ਨਿਗਮ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਪਾਰਸ਼ਦਾਂ ਦੀ ਕ੍ਰਮਵਾਰ 30000, 20000 ਤੇ 10000 ਰੁਪਏ ਦੀ ਰਕਮ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ।

ਪਾਰਸ਼ਦ ਆਪਣੇ ਆਪਣੇ ਵਾਰਡਾਂ ਵਿਚ ਸਾਰੇ ਵਿਕਾਸ ਕੰਮਾਂ ਦੀ ਕਰਣਗੇ ਨਿਗਰਾਨੀ

ਮੁੱਖ ਮੰਤਰੀ ਨੇ ਕਿਹਾ ਕਿ ਪਾਲਿਕਾਵਾਂ ਦੇ ਸਾਰੇ ਪਾਰਸ਼ਦ ਆਪਣੇ ਆਪਣੇ ਵਾਰਡ ਵਿਚ ਸਾਰੀ ਤਰ੍ਹਾ ਦੇ ਕੰਮਾਂ ਦੀ ਨਿਗਰਾਨੀ ਕਰਣਗੇ ਜਿਸ ਵਿਚ ਵਾਰਡ ਦੇ ਵਿਕਾਸ ਕੰਮਾਂ ਦਾ ਬਜਟ ਬਨਾਉਣਾ ਜਾਂ ਉਸ ਵਿਚ ਜਰੂਰਤ ਅਨੁਸਾਰ ਬਦਲਾਅ, ਸਾਫ ਸਫਾਈ ਦਾ ਪ੍ਰਬੰਧਨ, ਭੂਮੀ ਵਿਕਾਸ ੧ਾਂ ਸੀਐਲਯੂ ਤੇ ਜੋਨਿੰਗ ਪਲਾਨ ਦਾ ਕੰਮ, ਖੇਡ ਦੇ ਮੈਦਾਨਾਂ, ਸੜਕਾਂ ਤੇ ਸਟ੍ਰੀਟ ਲਾਇਟ ਦੇ ਰੱਖਰਖਾਵ, ਸਿਹਤ ਕੇਂਦਰਾਂ ਦੀ ਗਤੀਵਿਧੀਆਂ ਦੀ ਨਿਗਰਾਨੀ, ਜਲ ਸਪਲਾਈ, ਸਫਾਈ ਪ੍ਰਬੰਧਨ, ਸਿਖਿਆ, ਸਿਹਤ ਅਤੇ ਸ਼ਹਿਰੀ ਖੇਤਰ ਵਿਚ ਗਰੀਬ ਵਿਅਕਤੀਆਂ ਦੀ ਮੁੱਢਲੀ ਸੇਵਾਵਾਂ ਦੀ ਵਿਵਸਥਾ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਵੱਖ-ਵੱਖ ਵਿਭਾਗਾਂ ਦੇ ਸਬੰਧਿਤ ਕਰਮਚਾਰੀਆਂ ਨੂੰ ਵੀ ਵਾਰਡ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣਾ ਜਰੂਰੀ ਹੋਵੇਗਾ। ਪਾਲਿਕਾਵਾਂ ਦੇ ਪਾਰਸ਼ਦਾਂ ਨੂੰ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦੇ ਤਹਿਤ ਮੈਡੀਕਲ ਸਹੂਲਤਾਂ ਦਾ ਲਾਭ ਵੀ ਮਿਲੇਗਾ।

ਨਾਇਬ ਸਿੰਘ ਸੇਨੀ ਨੇ ਪਾਰਸ਼ਦਾਂ ਨੂੰ ਸ਼ਹਿਰਾਂ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਮੌਜੂਦਾ ਰਾਜ ਸਰਕਾਰ ਸ਼ਹਿਰਾਂ ਅਤੇ ਕਸਬਿਆਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਬਨਾਉਣ ‘ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਹਿਸਾਰ ਅਤੇ ਪੰਚਕੂਲਾ ਦੇ ਵਿਕਾਸ ਲਈ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਹੀ ਨਹੀਂ, ਨਗਰ ਨਿਗਮ, ਨਗਰ ਪਰਿਸ਼ਦ ਤੇ ਸਮਿਤੀਆਂ ਦੇ ਮੇਅਰ , ਚੇਅਰਮੇਨ ਸਮੇਤ ਮੈਂਬਰਾਂ ਦੇ ਮਾਨਭੱਤਾ ਵਿਚ ਵੀ ਵਰਨਣਯੋਗ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌ੧ੂਦਾ ਸੂਬਾ ਸਰਕਾਰ ਨੇ ਸ਼ਹਿਰੀ ਸਥਾਨਕ ਨਿਗਮਾਂ ਦੀ ਸ਼ਕਤੀਆਂ ਦੇ ਵਿਕੇਂਦਰੀਕਰਣ ਲਈ ਵੀ ਕਈ ਕਦਮ ਚੁੱਕੇ ਹਨ। ਅਸੀਂ ਮੇਅਰ ਦਾ ਸਿੱਧੇ ਚੋਣ ਕਰਵਾਇਆ ਹੈ।

Share this Article
Leave a comment