ਚੰਡੀਗੜ੍ਹ: ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ ਹੋ ਜਾਵੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ 1 ਅਪ੍ਰੈਲ ਤੋਂ 7 ਅਪ੍ਰੈਲ ਤਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਦੇ ਤਹਿਤ ਅਜਿਹੇ ਵਾਹਨ ਡਰਾਈਵਰਾਂ ਦੇ ਚਾਲਾਨ ਕੀਤੇ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਦਸਿਆ ਕਿ ਹਰਿਆਣਾ ਪੁਲਿਸ ਅਜਿਹੀ ਗੱਡੀ ਡਰਾਈਵਰਾਂ ‘ਤੇ ਸ਼ਿੰਕਜਾ ਕੱਸਣ ਜਾ ਰਹੀ ਹੈ, ਜੋ ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਲਗਾ ਕੇ ਘੁਮ ਰਹੇ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਲਗਾਉਣ ਆਵਾਜਾਈ ਨਿਯਮਾਂ ਦੇ ਖਿਲਾਫ ਹੈ ਅਤੇ ਹਰਿਆਣਾ ਪੁਲਿਸ ਅਜਿਹੇ ਵਾਹਨ ਡਰਾਈਵਰਾਂ ਖਿਲਾਫ ਸਖਤੀ ਨਾਲ ਨਿਬੜੇਗੀ। ਅਜਿਹੇ ਗੱਡੀ ਡਰਾਈਵਰਾਂ ਨੂੰ ਨਿਯਮਾਨੁਸਾਰ 10,000 ਰੁਪਏ ਤਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਬਾਰੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ[ ਇਸ ਮੁਹਿੰਮ ਨੂੰ ਲੈਕੇ ਸਬੰਧਤ ਖੇਤਰਾਂ ਦੇ ਡੀਐਸਪੀ ਅਤੇ ਏਸੀਪੀ ਨੂੰ ਇੰਚਾਰਜ ਲਗਾਇਆ ਗਿਆ ਹੈ, ਜਿਸ ਦੀ ਨਿਗਰਾਨੀ ਸਬੰਧਤ ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ ਵੱਲੋਂ ਖੁਦ ਕੀਤੀ ਜਾਵੇਗੀ[ ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਵਾਜਾਈ ਨਿਯਮਾਂ ਦਾ ਗੰਭੀਰਤਾ ਨਾਲ ਪਾਲਣ ਕਰਨ ਅਤੇ ਇਸ ਦੀ ਉਲੰਘਨਾ ਨਾ ਕਰਨ।
ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਵਾਜਾਈ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਅਤੇ ਉਨ੍ਹਾਂ ਦੀ ਅਣਦੇਖੀ ਨਾ ਕਰਨ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੱਡੀ ਡਰਾਈਵਰਾਂ ਦੇ ਆਨਲਾਇਨ ਤੇ ਆਫਲਾਇਨ ਦੋਵਾਂ ਤਰ੍ਹਾਂ ਨਾਲ ਚਾਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨਾਗਰਿਕ ਬੁਲੇਟ ਪਟਾਖਾ ਬਜਾਦਾ ਜਾਂ ਗੱਡੀਆਂ ‘ਤੇ ਬਲੈਕ ਫਿਲਮ ਲਗਾਇਆ ਹੋਇਆ ਫੜਿਆ ਗਿਆ ਤਾਂ ਇਸ ਦੀ ਸੂਚਨਾ ਹਰਿਆਣਾ 112 ‘ਤੇ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕੇ[