ਹਰਿਆਣਾ ਦੀ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਅਜਿਹੇ ਸ਼ਾਨਦਾਰ ਤੋਹਫੇ ਕਿ ਤੁਹਾਨੂੰ ਆਪਣੀ ਸੋਨ ਪਾਪੜੀ ਵੱਲ ਦੇਖ ਆ ਜਾਵੇਗਾ ਰੋਣਾ

Global Team
2 Min Read

ਨਿਊਜ਼ ਡੈਸਕ: ਹਰਿਆਣਾ ਵਿੱਚ ਫਾਰਮਾ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਦਿਵਾਲੀ ਤੇ ਕਾਰਾਂ ਦਾ ਤੋਹਫਾ ਦਿੱਤਾ ਹੈ। ਪੰਚਕੂਲਾ ਦੀ ਫਾਰਮਾ ਕੰਪਨੀ ਨੇ ਆਪਣੇ 15 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਜਿਨ੍ਹਾਂ ਕਰਮਚਾਰੀਆਂ ਨੂੰ ਕਾਰਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਕੰਪਨੀ ਨੇ ਸਟਾਰ ਪਰਫਾਰਮਰ ਆਫ ਦਿ ਈਅਰ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸ ਕੰਪਨੀ ਨੇ ਆਪਣੇ ਕਈ ਕਰਮਚਾਰੀਆਂ ਨੂੰ ਕਾਰਾਂ ਦਾ ਤੋਹਫਾ ਦਿੱਤਾ ਸੀ।

ਇਸ ਸਬੰਧੀ ਕੰਪਨੀ ਦੇ ਮਾਲਕ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਕਰਨਚਾਰੀਆਂ ਨੂੰ ਵੱਡੇ ਤੋਹਫੇ ਦਿੱਤੇ ਗਏ ਹਨ ਇਸ ਨਾਲ ਹੋਰਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਕਰਮਚਾਰੀਆਂ ਨੂੰ ਟਾਟਾ ਪੰਚ ਅਤੇ ਮਾਰੂਤੀ ਗ੍ਰੈਂਡ ਵਿਟਾਰਾ ਦੀਆਂ ਗੱਡੀਆਂ ਕਰਮਚਾਰੀਆਂ ਨੂੰ ਤੋਹਫੇ ਵਿਚ ਦਿੱਤੀਆਂ ਗਈਆਂ ਹਨ। ਇਨ੍ਹਾਂ ਵਾਹਨਾਂ ਦੀ ਮਲਕੀਅਤ ਕੰਪਨੀ ਕੋਲ ਹੀ ਰਹੇਗੀ ਪਰ ਇਨ੍ਹਾਂ ਨੂੰ ਕਰਮਚਾਰੀ ਚਲਾਉਣਗੇ।

ਕੰਪਨੀ ਨੇ ਦੱਸਿਆ ਕਿ ਜੇਕਰ ਕਰਮਚਾਰੀ ਵੱਲੋਂ ਕਾਰ ਦੀ ਵਰਤੋਂ ਦਫਤਰ ਆਉਣ ਜਾਣ ਲਈ ਕੀਤੀ ਜਾਵੇਗੀ ਤਾਂ ਉਸ ਦਾ ਸਾਰਾ ਖਰਚਾ ਵੀ ਕੰਪਨੀ ਵੱਲੋਂ ਚੁੱਕਿਆ ਜਾਵੇਗਾ ਅਤੇ ਜੇਕਰ ਕਰਮਚਾਰੀ ਕਾਰ ਨੂੰ ਨਿੱਜੀ ਤੌਰ ਤੇ ਵਰਤੇਜਾ ਤਾਂ ਉਸ ਨੂੰ ਖੁਦ ਖਰਚਾ ਕਰਨਾ ਪਵੇਗਾ। ਦੱਸ ਦੇਈਏ ਕਿ ਕੰਪਨੀ ਦਾ ਕਾਰੋਬਾਰ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਪੁਣੇ, ਗਾਜ਼ੀਆਬਾਦ ਵਰਗੇ ਕਈ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ।

ਕੰਪਨੀ ਦੇ ਮਾਲਕ ਐਨਕੇ ਭਾਟੀਆ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਸਾਲ ਤੋਂ ਹੀ ਆਪਣੇ ਉੱਚ ਕਰਮਚਾਰੀਆਂ ਨੂੰ ਕਾਰਾਂ ਗਿਫਟ ਕਰਨੀਆਂ ਸ਼ੁਰੂ ਕੀਤੀਆਂ ਹਨ। ਪਿਛਲੇ ਸਾਲ ਦੀਵਾਲੀ ਮੌਕੇ 12 ਮੁਲਾਜ਼ਮਾਂ ਨੂੰ ਵਾਹਨ ਦਿੱਤੇ ਗਏ ਸਨ। ਜੇਕਰ ਪਿਛਲੇ ਸਾਲ ਵਾਹਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਇਸ ਸਾਲ ਵੀ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਦੇ ਵਾਹਨਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment