ਮੁੜ ਭੜਕੇ ਅਨਿਲ ਵਿਜ: CM ਸੈਣੀ ਦੇ ਦੋਸਤ ਦੀ ਚਿਤਰਾ ਸਰਵਾਰਾ ਨਾਲ ਤਸਵੀਰ ਸਾਂਝੀ ਕਰ ਪੁੱਛਿਆ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ?

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਬਿਜਲੀ ਤੇ ਪਰਿਵਾਰਨ ਮੰਤਰੀ ਅਨਿਲ ਵਿਜ  ਜੋ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਅੱਜ ਵਿਜ ਨੇ ਨਾਇਬ ਸੈਣੀ ‘ਤੇ ਮੁੜ ਨਿਸ਼ਾਨਾ ਸਾਧਿਆ। ਵਿਜ ਨੇ ਸੋਸ਼ਲ ਮੀਡੀਆ ‘ਤੇ ਸੈਣੀ ਸਮਰਥਕਾਂ ਦੀਆਂ 17 ਫੋਟੋਆਂ ਸਾਂਝੀਆਂ ਕੀਤੀਆਂ। ਜਿਸ ਵਿੱਚ ਇਹ ਸੀਐਮ ਸੈਣੀ ਦੇ ਸਮਰਥਕ ਅਨਿਲ ਵਿਜ ਦੇ ਖਿਲਾਫ ਚੋਣ ਲੜਨ ਵਾਲੀ ਚਿਤਰਾ ਸਰਵਾਰਾ ਨਾਲ ਦਿਖਾਈ ਦੇ ਰਹੇ ਹਨ। ਚਿਤਰਾ ਸਾਬਕਾ ਕਾਂਗਰਸੀ ਮੰਤਰੀ ਦੀ ਧੀ ਹੈ ਜਿਸ ਨੇ ਕਾਂਗਰਸ ਤੋਂ ਬਾਗੀ ਹੋ ਕਿ ਵਿਧਾਨ ਸਭਾ 2024 ਦੀਆ ਚੋਣਾਂ ਅੰਬਾਲਾ ਕੈਂਟ ਤੋਂ ਲੜੀਆ ਸੀ।

ਅਨਿਲ ਵਿਜ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ- ‘ਆਸ਼ੀਸ਼ ਤਾਇਲ, ਜੋ ਆਪਣੇ ਆਪ ਨੂੰ ਨਾਇਬ ਸੈਣੀ ਦਾ ਦੋਸਤ ਕਹਿੰਦਾ ਹੈ ਇਹਨਾ ਦੇ ਫੇਸਬੁੱਕ ‘ਤੇ ਨਾਇਬ ਸੈਣੀ ਨਾਲ ਬਹੁਤ ਸਾਰੀਆਂ ਤਸਵੀਰਾਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਆਸ਼ੀਸ਼ ਤਾਇਲ ਨਾਲ ਜਿਹੜੇ ਵਰਕਰ ਦੇਖੇ ਗਏ ਸਨ, ਉਹੀ ਭਾਜਪਾ ਦੇ ਵਿਰੋਧੀ ਉਮੀਦਵਾਰ ਚਿਤਰਾ ਸਰਵਰਾ ਨਾਲ ਵੀ ਦੇਖੇ ਜਾ ਰਹੇ ਹਨ। ਯੇ ਰਿਸ਼ਤੇ ਕਿਆ ਕਹਿਲਾਤਾ ਹੈ?’

ਉਨ੍ਹਾਂ ਅੱਗੇ ਲਿਖਿਆ- ਤਾਇਲ ਅਜੇ ਵੀ ਨਾਇਬ ਸੈਣੀ ਦਾ ਕਰੀਬੀ ਦੋਸਤ ਹੈ, ਇਸ ਲਈ ਸਵਾਲ ਇਹ ਉੱਠਦਾ ਹੈ ਕਿ ਭਾਜਪਾ ਉਮੀਦਵਾਰ ਯਾਨੀ ਅਨਿਲ ਵਿਜ ਦਾ ਵਿਰੋਧ ਕਿਸਨੇ ਕਰਵਾਇਆ?

ਅਨਿਲ ਵਿਜ ਨੇ ਅੰਬਾਲਾ ਕੈਂਟ ਸੀਟ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਉਹਨਾਂ ਦੇ ਵਿਰੋਧ ‘ਚ ਕਾਂਗਰਸ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੀ ਧੀ ਚਿਤਰਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਵੋਟਾਂ ਦੀ ਗਿਣਤੀ ਵਾਲੇ ਦਿਨ, ਵਿਜ ਸ਼ੁਰੂ ਵਿੱਚ ਚਿੱਤਰਾ ਸਰਕਾਰਾ ਤੋਂ ਕਾਫ਼ੀ ਪਿੱਛੇ ਚੱਲ ਰਹੇ ਸੀ। ਅਖੀਰ ਅਨਿਲ ਵਿਜ ਨੇ ਚਿੱਤਰਾ ਸਰਵਰਾ ਨੂੰ 7,270 ਵੋਟਾਂ ਨਾਲ ਹਰਾਇਆ। ਵਿਜ ਦਾ ਦਾਅਵਾ ਹੈ ਕਿ ਭਾਜਪਾ ਦੇ ਅੰਦਰ ਉਨ੍ਹਾਂ ਦੇ ਵਿਰੋਧੀਆਂ ਨੇ ਚਿੱਤਰਾ ਦੀ ਮਦਦ ਕੀਤੀ। ਇਸ ਤੋਂ ਪਹਿਲਾਂ ਸਾਲ 2019 ਵਿੱਚ, ਉਸੇ ਸੀਟ ਤੋਂ ਚਿੱਤਰਾ ਸਰਵਰਾ ਦੇ ਖਿਲਾਫ ਅਨਿਲ ਵਿਜ ਨੇ 20,165 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਨਾਇਬ ਸੈਣੀ ਦੀਆਂ ਸਮਰਥਕਾਂ ਨਾਲ ਤਸਵੀਰਾਂ ‘ਤੇ ਗੱਦਾਰ ਦਾ ਠੱਪਾ ਲਗਾਉਣ ਤੋਂ ਪਹਿਲਾਂ ਅਿਨਿਲ ਵਿਜ ਨੇ ਚਾਰ ਵਾਰ ਪਹਿਲਾਂ ਹੀ ਸਰਕਾਰ ਨੂੰ ਘੇਰਿਆ ਸੀ। ਅਨਿਲ ਵਿਜ ਨੇ ਹੁਣ  ਗ੍ਰੀਵੈਂਸ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਵੀ ਮਨਾ ਕਰ ਦਿੱਤਾ ਸੀ ਕਿਹਾ ਸੀ ਕਿ ਮੀਟਿੰਗ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਦੋਂ ਅਧਿਕਾਰੀ ਕਿਸੇ ਹੁਕਮ ਦੀ ਪਾਲਣਾ ਨਹੀਂ ਕਰਦੇ ਤਾਂ ਅਜਿਹੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ।

ਜਦੋਂ ਅਨਿਲ ਵਿਜ ਨੇ ਗ੍ਰੀਵੈਂਸ ਕਮੇਟੀ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ, ਤਾਂ ਸਰਕਾਰ ਨੇ ਅਚਾਨਕ ਅੰਬਾਲਾ ਦੇ ਡੀਸੀ ਪਾਰਥ ਗੁਪਤਾ ਨੂੰ ਹਟਾ ਦਿੱਤਾ। ਤੇ ਯਮੁਨਾ ਨਗਰ ਵਿੱਚ ਡੀਸੀ ਨਿਯੁਕਤ ਕੀਤਾ ਗਿਆ।

ਅਨਿਲ ਵਿਜ ਨੇ 31 ਜਨਵਰੀ ਨੂੰ ਅੰਬਾਲਾ ਵਿੱਚ ਕਿਹਾ ਸੀ ਕਿ ਜਿਨ੍ਹਾਂ ਨੇ ਮੈਨੂੰ ਚੋਣਾਂ ਵਿੱਚ ਹਰਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਅਧਿਕਾਰੀ ਸਨ, ਕਰਮਚਾਰੀ ਸਨ ਜਾਂ ਛੋਟੇ ਨੇਤਾ ਸਨ। ਮੈਂ ਇਸ ਸਭ ਬਾਰੇ ਲਿਖਿਆ ਸੀ। 100 ਦਿਨ ਬੀਤ ਗਏ ਹਨ, ਨਾ ਤਾਂ ਮੈਨੂੰ ਇਸ ਮਾਮਲੇ ਵਿੱਚ ਪੁੱਛਿਆ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਮੈਨੂੰ ਸ਼ੱਕ ਸੀ ਕਿ ਇਹ ਕਿਸੇ ਵੱਡੇ ਨੇਤਾ ਨੇ ਮੈਨੂੰ ਹਰਾਉਣ ਲਈ ਕੀਤਾ ਹੈ।

Share This Article
Leave a Comment