ਮੁੱਖ ਮੰਤਰੀ ਤੇ ਸਪੀਕਰ ਤੋਂ ਬਾਅਦ ਹੁਣ ਜੇਲ੍ਹ ਮੰਤਰੀ ਵੀ ਆਏ ਕੋਰੋਨਾ ਦੀ ਲਪੇਟ ‘ਚ

TeamGlobalPunjab
1 Min Read

ਹਰਿਆਣਾ: ਸੂਬੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਸਾਰ ਲਗਾਤਾਰ ਵਧਦਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ ਨਾਲ ਹੁਣ ਇਸ ਦੀ ਲਪੇਟ ਵਿੱਚ ਲੀਡਰ ਵੀ ਆ ਰਹੇ ਹਨ। ਇਸੇ ਤਹਿਤ ਹੁਣ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਵੀ ਕਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਏ ਗਏ ਹਨ। ਰਣਜੀਤ ਸਿੰਘ ਨੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ ਅਤੇ ਅਪੀਲ ਕੀਤੀ ਹੈ ਕਿ ਜਿਹੜੇ ਜਿਹੜੇ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਵੀ ਆਪਣੀ ਜਾਂਚ ਕਰਵਾਉਣ ।

ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਮੁੱਖ ਮੰਤਰੀ ਅਤੇ ਸਪੀਕਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੀੜਤ ਪਾਏ ਗਏ ਸਨ ਵਿਧਾਨ ਸਭਾ ਇਜਲਾਸ ‘ਚ ਸ਼ਾਮਲ ਹੋਣ ਲਈ ਵਿਧਾਨ ਸਭਾ ਸਪੀਕਰ ਵੱਲੋਂ ਹਦਾਇਤ ਦਿੱਤੀ ਗਈ ਸੀ, ਕਿ ਸਾਰੇ ਵਿਧਾਇਕ ਅਤੇ ਮੁਲਾਜ਼ਮ ਆਪਣਾ ਕੋਰੋਨਾ ਟੈਸਟ ਕਰਵਾਉਣ। ਜਿਸ ਵਿਚ ਪਾਇਆ ਗਿਆ ਸੀ ਕਿ ਵੱਡੀ ਗਿਣਤੀ ਅੰਦਰ ਹਰਿਆਣਾ ਦੇ ਵਿਧਾਇਕ ਕੋਰੋਨਾ ਪੀੜਤ ਪਾਏ ਗਏ। ਜਿਨ੍ਹਾਂ ਵਿੱਚ ਹੁਣ ਹਰਿਆਣਾ ਦੇ ਜੇਲ ਮੰਤਰੀ ਵੀ ਪਾਜ਼ਿਟਿਵ ਆ ਗਏ ਹਨ।

Share this Article
Leave a comment