ਹਰਿਆਣਾ ਦੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ ਕਿਹਾ, ਰਾਮ ਰਹੀਮ ਨੂੰ ਅਕਾਲੀ ਦਲ ਤੇ ਬੱਬਰ ਖਾਲਸਾ ਤੋਂ ਖਤਰਾ

TeamGlobalPunjab
1 Min Read

ਰੋਹਤਕ: ਹਰਿਆਣਾ ਦੀ ਬੀਜੇਪੀ ਸਰਕਾਰ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਡੇਰਾ ਮੁਖੀ ਬਾਰੇ ਵੱਡਾ ਬਿਆਨ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਅੰਦਰ ਅਕਾਲੀ ਦਲ ਅਤੇ ਬੱਬਰ ਖਾਲਸਾ ਤੋਂ ਜਾਨ ਦਾ ਖਤਰਾ ਹੈ। ਬੀਜੇਪੀ ਸਰਕਾਰ ਦੇ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ‘ਚ ਸਿਆਸਤ ਸ਼ੁਰੂ ਹੋ ਗਈ ਹੈ।

ਕਾਂਗਰਸ ਨੇ ਇਸ ਮੁੱਦੇ ‘ਤੇ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਾਂ ਇੱਥੋ ਤੱਕ ਕਹਿ ਇਹ ਮਾਮਲੇ ਨੂੰ ਬੇਅਦਬੀ ਅਤੇ ਗੋਲੀ ਕਾਂਡ ਨਾਲ ਜੋੜਕੇ ਦੇਖਣਾ ਚਾਹੀਦਾ ਹੈ ਹੋ ਸਕਦਾ ਕਿ ਅਕਾਲੀ ਦਲ ਨੇ ਜੇਲ੍ਹ ‘ਚ ਰਾਮ ਰਹੀਮ ਕੋਈ ਧਮਕੀ ਦਿੱਤੀ ਹੋਵੇ।

ਉੱਧਰ ਹਰਿਆਣਾ ਦੇ ਜੇਲ੍ਹ ਮੰਤਰੀ ਅਤੇ ਰਾਜ ਕੁਮਾਰ ਵੇਰਕਾ ਦੇ ਬਿਆਨ ‘ਤੇ ਅਕਾਲੀ ਦਲ ਨੇ ਮੋੜਵਾਂ ਜਵਾਬ ਦਿੱਤਾ ਹੈ। ਇਸ ‘ਤੇ ਅਕਾਲੀ ਦਲ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਬੋਲਦੇ ਕਿਹਾ ਕਿ ਜੇਲ੍ਹ ਮੰਤਰੀ ਤੋਂ ਜੇਕਰ ਜੇਲ੍ਹ ਦੀ ਸੁਰੱਖਿਆ ਨਹੀਂ ਸੰਭਲਦੀ ਤਾਂ ਰਾਹ ਰਹੀਮ ਦੀ ਜੇਲ੍ਹ ਤਬਦੀਲ ਕਰ ਦੇਣੀ ਚਾਹੀਦੀ ਹੈ ਪਰ ਅਕਾਲੀ ਦਲ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਦੱਸ ਦਈਏ ਕਿ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਰੋਹਤਕ ਦੇ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ।

Share This Article
Leave a Comment