ਚੰਡੀਗੜ੍ਹ : ਹਰਿਆਣਾ ਦੇ IDFC First Bank ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ 590 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ‘ਚ ਘੁਟਾਲੇ ਦੇ ਮਾਸਟਰਮਾਈਂਡ ਰਿਭਵ ਰਿਸ਼ੀ ਸਮੇਤ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਾਸਟਰਮਾਈਂਡ ਰਿਭਵ ਰਿਸ਼ੀ, ਅਭੈ, ਸਵਾਤੀ ਸਿੰਗਲਾ ਅਤੇ ਅਭਿਸ਼ੇਕ ਸਿੰਗਲਾ ਸ਼ਾਮਲ ਹਨ। ਐਸਆਈਟੀ ਮੁਖੀ ਡੀਐਸਪੀ ਸ਼ੁਕਰਪਾਲ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਚਾਰਾਂ ਦਾ ਦੇਰ ਰਾਤ ਪੰਚਕੂਲਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ।
ਦੱਸ ਦੇਈਏ ਕਿ IDFC ਫਸਟ ਬੈਂਕ ਦੀ ਚੰਡੀਗੜ੍ਹ ਸ਼ਾਖਾ ਵਿੱਚ 590 ਕਰੋੜ ਰੁਪਏ ਦੇ ਘੁਟਾਲੇ ਕਾਰਨ ਨਿਵੇਸ਼ਕਾਂ ਦੀ ਸੰਪਤੀ ਵਿੱਚ 14,000 ਕਰੋੜ ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਆਈ ਹੈ। ਇਹ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਹਰਿਆਣਾ ਸਰਕਾਰ ਨਾਲ ਸਬੰਧਤ ਸੰਸਥਾਵਾਂ ਨੇ ਬੈਂਕ ਖਾਤਿਆਂ ਵਿੱਚ ਦਰਜ ਅਸਲ ਰਾਸ਼ੀ ਅਤੇ ਰਿਕਾਰਡ ਵਿੱਚ ਦਰਜ ਰਾਸ਼ੀ ਵਿੱਚ ਅੰਤਰ (ਵਿਸੰਗਤੀ) ਦੀ ਸ਼ਿਕਾਇਤ ਕੀਤੀ। ਨਤੀਜੇ ਵਜੋਂ, ਸੋਮਵਾਰ ਨੂੰ IDFC ਫਸਟ ਬੈਂਕ ਦੇ ਸ਼ੇਅਰ 20% ਡਿੱਗ ਗਏ ਅਤੇ ਲੋਅਰ ਸਰਕਟ ਤੱਕ ਪਹੁੰਚ ਗਏ, ਕਿਉਂਕਿ ਇਹ ਪਤਾ ਲੱਗਿਆ ਕਿ ਕਥਿਤ ਗਬਨ ਬੈਂਕ ਦੀ ਪੂਰੀ ਤਿਮਾਹੀ ਕਮਾਈ ਤੋਂ ਵੀ ਵੱਧ ਹੈ।
ਸੂਤਰਾਂ ਅਨੁਸਾਰ ਏ.ਸੀ.ਬੀ (ਐਂਟੀ ਕ੍ਰਪਸ਼ਨ ਬਿਊਰੋ) ਨੂੰ ਪਹਿਲੇ ਦਿਨ ਤੋਂ ਹੀ ਇਨ੍ਹਾਂ ਮੁਲਜ਼ਮਾਂ ‘ਤੇ ਸ਼ੱਕ ਸੀ। ਇਸ ਤੋਂ ਬਾਅਦ ਏ.ਸੀ.ਬੀ. ਦੀ ਟੀਮ ਲਗਾਤਾਰ ਮੋਹਾਲੀ, ਜ਼ੀਰਕਪੁਰ ਸਮੇਤ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਸਬੂਤ ਜੁਟਾਉਣ ਵਿੱਚ ਲੱਗੀ ਹੋਈ ਸੀ। ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਏ.ਸੀ.ਬੀ. ਦੀ ਟੀਮ ਹਰਿਆਣਾ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਇਨ੍ਹਾਂ ਦੇ ਸਾਥੀਆਂ ਦਾ ਪਤਾ ਲਗਾ ਰਹੀ ਹੈ।
ਰਿਭਵ ਰਿਸ਼ੀ ਪਹਿਲਾਂ ਚੰਡੀਗੜ੍ਹ ਸਥਿਤ ਆਈ.ਡੀ.ਐਫ.ਸੀ. ਫਸਟ ਬੈਂਕਦੀ ਸ਼ਾਖਾ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਇਸ ਤੋਂ ਬਾਅਦ ਉਹ ਏ.ਯੂ. ਸਮਾਲ ਫਾਇਨਾਂਸ ਬੈਂਕ ਵਿੱਚ ਮੈਨੇਜਰ ਬਣ ਗਿਆ। ਉਸ ਨੇ ਖਰੜ ਦੇ ਰਹਿਣ ਵਾਲੇ ਆਪਣੇ ਦੋਸਤ ਅਭੈ ਕੁਮਾਰ ਨਾਲ ਮਿਲ ਕੇ ਸਰਕਾਰੀ ਪੈਸੇ ਦੇ ਗਬਨ ਦੀ ਯੋਜਨਾ ਬਣਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

