ਹਰਿਆਣਾ, 25 ਮਾਰਚ : ਹਰਿਆਣਾ ਵਿੱਚ 10 ਨਗਰ ਨਿਗਮਾਂ ਦੇ ਨਵੇਂ ਚੁਣੇ ਗਏ ਮੇਅਰਾਂ, 28 ਨਗਰ ਕੌਂਸਲਾਂ ਦੇ ਮੁਖੀਆਂ ਅਤੇ 687 ਵਾਰਡਾਂ ਦੇ ਕੌਂਸਲਰਾਂ ਅਤੇ ਮੈਂਬਰਾਂ ਨੇ ਅੱਜ ਪੰਚਕੂਲਾ ਵਿੱਚ 25 ਮਾਰਚ ਨੂੰ ਸਹੁੰ ਚੁੱਕੀ। ਇਸ ਦੌਰਾਨ, ਮੁੱਖ ਮੰਤਰੀ ਨੇ ਸਿਵਲ ਸੰਸਥਾਵਾਂ ਲਈ ਇੱਕ ਔਨਲਾਈਨ ਪੋਰਟਲ ਅਤੇ ਮੋਬਾਈਲ ਐਪ ਲਾਂਚ ਕੀਤਾ।
ਸਭ ਤੋਂ ਪਹਿਲਾਂ ਅੰਬਾਲਾ ਉਪ ਚੋਣ ਵਿੱਚ ਮੇਅਰ ਚੁਣੀ ਗਈ ਭਾਜਪਾ ਦੀ ਸ਼ੈਲਜਾ ਸਚਦੇਵਾ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਯਮੁਨਾਨਗਰ ਤੋਂ ਸੁਮਨ ਬਾਹਮਣੀ, ਕਰਨਾਲ ਤੋਂ ਰੇਣੂਬਾਲਾ ਗੁਪਤਾ, ਪਾਣੀਪਤ ਤੋਂ ਕੋਮਲ ਸੈਣੀ, ਫਰੀਦਾਬਾਦ ਤੋਂ ਪ੍ਰਵੀਨ ਜੋਸ਼ੀ, ਗੁਰੂਗ੍ਰਾਮ ਤੋਂ ਰਾਜ ਰਾਣੀ, ਮਾਨੇਸਰ ਤੋਂ ਆਜ਼ਾਦ ਡਾ: ਇੰਦਰਜੀਤ ਯਾਦਵ, ਹਿਸਾਰ ਤੋਂ ਪ੍ਰਵੀਨ ਕੁਮਾਰ ਪੋਪਲੀ, ਰੋਹਤਕ ਤੋਂ ਰਾਮ ਅਵਤਾਰ ਵਾਲਮੀਕੀ, ਅਤੇ ਸੋਨੀਪਤ ਤੋਂ ਰਾਜੀਵ ਜੈਨ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਨਗਰ ਪਾਲਿਕਾਵਾਂ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਤਾੜੀਆਂ ਵਜਾ ਕੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੱਤੀ।
ਇਸ ਦੌਰਾਨ ਸ਼ਹਿਰੀ ਲੋਕਲ ਬਾਡੀਜ਼ ਮੰਤਰੀ ਵਿਪੁਲ ਗੋਇਲ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੇਅਰ ਦਾ ਮਾਣ ਭੱਤਾ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਨੂੰ 25 ਹਜ਼ਾਰ ਰੁਪਏ ਅਤੇ ਡਿਪਟੀ ਮੇਅਰ ਲਈ 20 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਨਗਰ ਪਾਲਿਕਾ ਪ੍ਰਧਾਨ ਦਾ ਮਹੀਨਾਵਾਰ ਮਾਣ ਭੱਤਾ 15 ਹਜ਼ਾਰ ਰੁਪਏ, ਕੌਂਸਲ ਪ੍ਰਧਾਨਾਂ ਦਾ 18 ਹਜ਼ਾਰ ਰੁਪਏ ਅਤੇ ਉਪ ਪ੍ਰਧਾਨ ਦਾ 12 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕੌਂਸਲਰਾਂ ਦੇ ਮਾਣ ਭੱਤੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਹ ਫੈਸਲਾ ਨਗਰ ਨਿਗਮ ਦੇ ਨੁਮਾਇੰਦਿਆਂ ਨੂੰ ਕੰਮ ਕਰਨ ਲਈ ਹੋਰ ਉਤਸ਼ਾਹਿਤ ਕਰੇਗਾ। ਉਹ ਹੁਣ ਹੋਰ ਵੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰ ਸਕਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।