ਹਰਿਆਣਾ ਤੀਜ ਮਹੋਤਸਵ ‘ਤੇ ਹਰਿਆਣਾ ਸਰਕਾਰ ਦਾ ਮਹਿਲਾਵਾਂ ਨੂੰ ਤੋਹਫਾ

Global Team
7 Min Read

ਚੰਡੀਗੜ੍ਹ: ਹਰਿਆਣਾ ਸੂਬੇ ਦੀ ਸਭਿਆਚਾਰਕ ਪਹਿਚਾਣ ਰੱਖਣ ਵਾਲੇ ਵਿਸ਼ੇਸ਼ ਪੁਰਬ ਹਰਿਆਲੀ ਤੀਜ ‘ਤੇ ਸਰਕਾਰ ਨੇ ਮਹਿਲਾਵਾਂ ਨੁੰ ਵੱਡਾ ਤੋਹਫਾ ਦਿੱਤਾ ਹੈ। ਅੱਜ ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਸੂਬਾ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਮਹਿਲਾਵਾਂ ਅਤੇ ਬੇਟੀਆਂ ਲਈ ਐਲਾਨਾਂ ਦਾ ਪਿਟਾਰਾ ਖੋਲਦੇ ਹੋਏ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਕਾਰ ਪਰਿਵਾਰਾਂ ਨੁੰ ਹੁਣ 500 ਰੁਪਏ ਵਿਚ ਗੈਸ ਸਿਲੇਂਡਰ ਮਿਲੇਗਾ। ਇਸ ਨਾਲ ਸੂਬੇ ਦੇ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲਗਭਗ 46 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

ਨਾਇਬ ਸਿੰਘ ਸੈਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੁੱਧ ਉਪਹਾਰ ਯੋ੧ਨਾ ਦੇ ਤਹਿਤ ਹੁਣ ਸਕੂਲਾਂ ਵਿਚ ਪੜਨ ਵਾਲੀ 14 ਤੋਂ 18 ਸਾਲ ਦੀ ਬੇਟੀਆਂ ਵਿਚ ਕੁਪੋਸ਼ਨ ਨੂੰ ਰੋਕਨ ਲਈ ਉਨ੍ਹਾਂ ਨੁੰ ਵੀ 150 ਦਿਨ ਫੋਰਟੀਫਾਇਡ ਦੁੱਧ ਦਿੱਤਾ ਜਾਵੇਗਾ। ਇਸ ਨਾਲ 2.65 ਲੱਖ ਕਿਸ਼ੋਰੀਆਂ ਨੁੰ ਲਾਭ ਮਿਲੇਗਾ। ਉਨ੍ਹਾਂ ਨੇ ਹਰਿਆਣਾ ਮਾਤਰਸ਼ਕਤੀ ਉਦਮਤਾ ਯੋ੧ਨਾ ਤਹਿਤ ਸਵੈ ਰੁਜਗਾਰ ਸਥਾਪਿਤ ਕਰਨ ਦਿੱਤੀ ਜਾਣ ਵਾਲੀ 3 ਲੱਖ ਰੁਪਏ ਦਾ ਕਰਜਾ ਰਕਮ ਨੁੰ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਨੂੰ ਰੋਜਾਨਾ ਜਰੂਰਤਾਂ ਲਈ ਦਿੱਤੇ ਜਾਣ ਵਾਲੇ 20 ਹਜਾਰ ਰੁਪਏ ਦੇ ਰਿਵਾਲਵਿੰਗ ਫੰਡ ਦੀ ਰਕਮ ਨੂੰ ਵਧਾ ਕੇ ਵੀ 30 ਹਜਾਰ ਰੁਪਏ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਮੂਹ ਸਖੀ ਦੇ ਮਹੀਨਾ ਮਾਨਭੱਤੇ ਨੂੰ ਵੀ 150 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਮੌਜੂਦਾ ਮਹਿਲਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਸਖਦ ਸੰਯੋਗ ਹੈ। ਸਾਵਨ ਦੇ ਪਵਿੱਤਰ ਮਹੀਨਾ ਹੇ, ਮਾਤਾ ਜੈਯੰਤੀ ਦੇਵੀ ਦੀ ਇਤਿਹਾਸਕ ਨਗਰੀ ਜੀਂਦ ਦਾ ਸਥਾਨ ਹੈ ਅਤੇ ਮਹਿਲਾਵਾਂ, ਬੇਟੀਆਂ ਅਤੇ ਭੈਣਾਂ ਦੇ ਪਵਿੱਤਰ ਤਿਉਹਾਰ ਤੀਜ ਦਾ ਮੌਕਾ ਹੈ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਹਰਿਆਲੀ ਤੇ ਖੁਸ਼ਹਾਲੀ ਦੇ ਪ੍ਰਤੀਕ ਤੀਜ ਦੇ ਪਵਿੱਤਰ ਪੂਰਬ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਨੇ ਕੀਤੀ ਲਗਭਗ 30 ਹਜਾਰ ਮਹਿਲਾਵਾਂ ਨੂੰ ਕੋਥਲੀ ਭੇਂਟ

- Advertisement -

ਨਾਇਬ ਸਿੰਘ ਸੈਨੀ ਨੇ ਕਿਹਾ ਕਿ ਤੀਜ ਉਤਸਵ ‘ਤੇ ਭਰਾ ਵੱਲੋਂ ਆਪਣੀ ਭੈਣ ਨੁੰ ਕੋਥਲੀ ਦੇਣ ਦੀ ਸਾਡੀ ਸਦੀਆਂ ਪੁਰਾਣੀ ਰਿਵਾਇਤ ਹੈ। ਭੈਣ ਆਪਣੇ ਸਹੁਰੇਘਰ ਵਿਚ ਭਰਾ ਦੇ ਆਉਣ ਦਾ ਇੰਤਜਾਰ ਕਰਦੀ ਹੈ ਅਤੇ ਭਰਾ ਦੇ ਆਉਣ ‘ਤੇ ਖੁਸ਼ੀ ਜਾਹਰ ਕਰਦੀ ਹੈ ਅਤੇ ਉਸ ਨੂੰ ਸਦਾ ਫੱਲਣ-ਫੂਲਣ ਦੀ ਕਾਮਨਾ ਕਰਦੀ ਹੈ। ਅੱਜ ਤੁਹਾਡਾ ਇਹ ਭਰਾ ਵੀ ਤੁਹਾਨੂੰ ਕੋਥਲੀ ਦੇਣ ਅਤੇ ਤੁਹਾਡੇ ਤੋਂ ਆਸ਼ੀਰਵਾਦ ਲੈਣ ਲਈ ਆਇਆ ਹੈ। ਮੁੱਖ ਮੰਤਰੀ ਨੇ ਲਗਭਗ 30 ਹਜਾਰ ਮਹਿਲਾਵਾਂ ਨੁੰ ਕੋਥਲੀ ਭੇਂਟ ਕੀਤੀ।

ਸਵੈ ਸਹਾਇਤਾ ਸਮੂਹਾਂ ਨੂੰ 100 ਕਰੋੜ ਰੁਪਏ ਦੇ ਵਿਆਜ ਰਹਿਤ ਕਰਜਾ ਕੀਤੇ ਪ੍ਰਦਾਨ

ਮੁੱਖ ਮੰਤਰੀ ਨੇ ਸਮਾਰੋਹ ਵਿਚ ਸਵੈ ਸਹਾਇਤਾ ਸਮੂਹਾਂ ਦੀ ਭੈਣਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਅੱਜ 100 ਕਰੋੜ ਰੁਪਏ ਦੇ ਵਿਆਜ ਰਹਿਤ ਕਰਜਾ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਵਿੱਤ ਸਾਲ ਵਿਚ ਸਵੈ ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੀ ਰਕਮ ਦੇ ਕਰਜੇ ਉਪਲਬਧ ਕਰਵਾਏ ਜਾਣ ਦਾ ਟੀਚਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਸੂਬੇ ਦੇ 66 ਮਹਿਲਾ ਸਵੈ ਸਹਾਇਤਾਂ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ, ਜੋ ਦਰਸ਼ਾਉਂਦਾ ਹੈ ਕਿ ਸਾਡੀ ਭੈਣਾ-ਬੇਟੀਆਂ ਹੁਣ ਸੂਬੇ ਦੀ ਸ਼ਾਨ ਅਤੇ ਸ਼ਕਤੀ ਬਣ ਰਹੀ ਹੈ। ਨਾਲ ਹੀ ਹਰ ਜਿਲ੍ਹੇ ਵਿਚ ਪਹਿਲਾਂ ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਸਵੈ ਸਹਾਇਤਾ ਸਮੂਹਾਂ ਨੂੰ ਵੀ ਮੁੱਖ ਮੰਤਰੀ ਨੇ ਕੁੱਲ 38 ਲੱਖ 50 ਹਜਾਰ ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ। ਇਸ ਨਾਲ ਹੋਰ ਸਵੈ ਸਹਾਇਤਾ ਸਮੂਹ ਵੀ ਵੱਧ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਹੋਣਗੇ।

ਹਰਿਆਣਾ ਵਿਚ 2 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ 2023 ਦੇ ਸਮਾਰੋਹ ਵਿਚ ਲਖਪਤੀ ਦੀਦੀ ਯੋਜਨਾ ਸ਼ੁਰੂ ਕਰਨ ਦਾ ਐਾਲਨ ਕੀਤਾ ਸੀ। ਚੁਲ੍ਹੇ ਚੌਕੇ ਤੋਂ ਨਿਕਲ ਕੇ ਲੱਖਪਤੀ ਦੀਦੀ ਬਨਣ ਲਈ ਮਹਿਲਾਵਾਂ ਨੇ ਜੋ ਗਜਬ ਦਾ ਉਤਸਾਹ ਦਿਖਾਇਆ ਹੈ ਇਸ ਦੇ ਲਈ ਤੁਸੀ ਸਾਰੇ ਵਧਾਈਯੋਗ ਹਨ। ਹਰਿਆਣਾ ਸਰਕਾਰ ਨੇ ਵੱਖ-ਵੱਖ ਸਿਖਲਾਈ ਪ੍ਰੋਗ੍ਰਾਮਾਂ ਦੇ ਜਰਇਏ 2 ਲੱਖ ਭੈਣ-ਬੇਟੀਆਂ ਨੁੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੰਖਿਆ ਹੈ। ਪਹਿਲੇ ਪੜਾਅ ਵਿਚ ਸਾਡਾ ਟੀਚਾ ਇੰਨ੍ਹਾਂ 62 ਹਜਾਰ ਭੈਣ-ਬੇਟੀਆਂ ਨੂੰ ਲੱਖਪਤੀ ਦੀਦੀ ਬਨਾਉਣਾ ਹੈ।

- Advertisement -

ਉਨ੍ਹਾਂ ਨੇ ਕਿਹਾ ਕਿ 22 ਜਨਵਰੀ, 2015 ਨੁੰ ਮੁੱਖ ਮੰਤਰੀ ਨੇ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਰਾਸ਼ਟਰਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸਾਡੀ ਸਰਕਾਰ ਅਤੇ ਮਹਿਲਾਵਾਂ ਨੇ ਮਿਲ ਕੇ ਇਸ ਜਿਮੇਵਾਰੀ ਨੁੰ ਬਖੂਬੀ ਨਿਭਾਇਆ ਹੈ ਅਤੇ ਹੁਣ ਹਰਿਆਣਾ ਵਿਚ ਲਿੰਗਾਨੁਪਾਤ ਦੀ ਦਰ 871 ਤੋਂ ਸੁਧਰ ਕੇ 941 ਹੋ ਗਿਆ ਹੈ। ਇਸੀ ਮੁਹਿੰਮ ਦੇ ਦੂਜੇ ਪੜਾਅ ਵਿਚ ਅੱਜ ਮੁੱਖ ਮੰਤਰੀ ਨੇ ਇਕ ਮੋਬਾਇਲ ਵੈਨ ਨੁੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਛੀਜ ਤਿਉਹਾਰ ‘ਤੇ ਘੱਟ ਤੋਂ ਘੱਟ ਇਕ ਪੌਧਾ ਲਗਾਉਣ

ਮੁੱਖ ਮੰਤਰੀ ਨੇ ਮਹਿਲਾਵਾਂ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ‘ਤੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਤੁਸੀ ਵੀ ਅੱਜ ਹਰਿਆਣਾ ਤੀਜ ਦੇ ਮੌਕੇ ‘ਤੇ ਇਕ ਸੰਕਲਪ ਲੈ ਕੇ ਜਾਣ ਅਤੇ ਘੱਟ ਤੋਂ ਘੱਟ ਇਕ ਪੇੜ ਜਰੂਰ ਲਗਾਉਣ।

ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਹਿਲਾਵਾਂ ਅਤੇ ਬੇਟੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਮੌ੧ੂਦਾ ਸਰਕਾਰ ਮਹਿਲਾਵਾਂ ਅਤੇ ਬੇਟੀਆਂ ਦੇ ਉਥਾਨ ਲਈ ਸੰਕਲਪਬੱਧ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਮਹਿਲਾਵਾਂ ਤੇ ਬੇਟੀਆਂ ਦੀ ਚਿੰਤਾ ਕਰਦੇ ਰਹਿੰਦੇ ਹਨ। ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਮਹਿਲਾ ਉਥਾਨ ਅਤੇ ਮਜਬੂਤੀਕਰਣ ਦੀ ਦਿਸ਼ਾ ਵਿਚ ਕੰਮ ਕਜ ਰਹੀ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨਿਰਮਾਣ ਵਿਚ ਸਹਿਯੋਗ ਦੇਣ ਵਾਲੀ ਅੱਧੀ ਆਬਾਦੀ ਡਬਲ ਇੰਜਨ ਸਰਕਾਰ ਦੇ ਯਤਨਾਂ ਨੂੰ ਹੋਰ ਮਜਬੂਤੀ ਦੇਣ ਦਾ ਕੰਮ ਕਰਨ।

ਸਮਾਰੋਹ ਵਿਚ ਮੁੱਖ ਮੰਤਰੀ ਨੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੁੰ ਵਧੀ ਐਸਐਚਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਜਿਲ੍ਹਾ ਜੀਂਦ ਦੇ ਸਾਰੇ ਬਲਾਕ ਤੋਂ 10ਵੀਂ ਅਤੇ 12ਵੀਂ ਕਲਾਸ ਦੀ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ। ਕਲਾਸ 10ਵੀਂ ਵਿਚ ਪਹਿਲਾ, ਦੂਜ ਅਤੇ ਤੀਜਾ ਸਥਾਨ ਆਉਣ ਵਾਲੀ ਕੁੜੀਆਂ ਨੂੰ ਕ੍ਰਮਵਾਰ 8 ਹਜਾਰ ਰੁਪਏ, 6 ਹਜਾਰ ਰੁਪਏ ਅਤੇ 4 ਹਜਾਰ ਰੁਪਏ ਅਤੇ 12ਵੀਂ ਕਲਾਸ ਵਿਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਕੁੜੀਆਂ ਨੂੰ ਕ੍ਰਮਵਾਰ 12,000 ਰੁਪਏ, 10,000 ਰੁਪਏ ਅਤੇ 8,000 ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਫਲਤਾ ਦੀ ਕਹਾਣੀਆਂ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਸਵੈ ਸਹਾਇਤਾਂ ਸਮੂਹ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

Share this Article
Leave a comment