ਚੰਡੀਗੜ੍ਹ : ਹਰਿਆਣਾ ਮੰਤਰੀ ਮੰਡਲ ਦੀ ਬੈਠਕ ‘ਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ‘ਚ ਹੋਈ ਬੈਠਕ ਤੋਂ ਬਾਅਦ ਸੀਐਮ ਨੇ ਖੁਦ ਪੱਤਰਕਾਰਾਂ ਨੂੰ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ ।
ਉਨ੍ਹਾਂ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 20 ਅਗਸਤ ਤੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਸੀਐਮ ਨੇ ਉਲੰਪਿਕ ‘ਚ ਹਾਕੀ ‘ਚ ਜਿੱਤ ‘ਤੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। ਨਾਲ ਹੀ ਕਿਹਾ ਕਿ ਟੀਮ ‘ਚ ਸ਼ਾਮਲ ਸੂਬੇ ਦੇ ਦੋ ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਤੇ ਗਰੁੱਪ ਬੀ ਸੀਨੀਅਰ ਕੋਚ ਦੀ ਨੌਕਰੀ ਦਿੱਤੀ ਜਾਵੇਗੀ।
मैं हरियाणा सरकार की तरफ से भारतीय पुरुष हॉकी टीम में शामिल हरियाणा के दोनों खिलाड़ियों को ढाई-ढाई करोड़ रूपये की इनाम राशि के साथ-साथ खेल विभाग में नौकरी और कंसेशनल रेट पर HSVP के प्लॉट देने की घोषणा करता हूँ। pic.twitter.com/UFT0kkQwfX
— Manohar Lal (@mlkhattar) August 5, 2021
ਕੁਸ਼ਤੀ ਮੁਕਾਬਲੇ ਵਿਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਪਹਿਲਵਾਨ ਰਵੀ ਦਹੀਆ ਲਈ ਵੀ ਵੱਡਾ ਇਨਾਮ ਐਲਾਨਿਆ ਗਿਆ ਹੈ। ਹਰਿਆਣਾ ਸਰਕਾਰ ਰਵੀ ਦਹੀਆ ਨੂੰ 4 ਕਰੋੜ ਰੁਪਏ ਦੀ ਇਨਾਮ ਰਾਸ਼ੀ ਅਤੇ ਕਲਾਸ ਵਨ ਨੌਕਰੀ ਦੇਣ ਦਾ ਐਲਾਨ ਮੁੱਖ ਮੰਤਰੀ ਖੱਟਰ ਨੇ ਕੀਤਾ।
#Tokyo2020 में रजत पदक जीतने पर रवि दहिया को हरियाणा सरकार द्वारा 4 करोड़ की ईनाम राशि और सरकार में क्लास वन की नौकरी व कंसेशनल रेट पर HSVP का प्लॉट देने की घोषणा करता हूँ।
बेटे रवि दहिया को हार्दिक शुभकामनाएं। pic.twitter.com/yrFoAiC9rm
— Manohar Lal (@mlkhattar) August 5, 2021
ਇਸ ਤੋਂ ਪਹਿਲਾਂ ਹਰਿਆਣਾ ਮੰਤਰੀ ਮੰਡਲ ਦੀ ਬੈਠਕ ‘ਚ ਟੋਕਿਓ ਓਲੰਪਿਕ ਖੇਡਾਂ ‘ਚ 41 ਸਾਲ ਬਾਅਦ ਭਾਰਤੀ ਹਾਕੀ ਟੀਮ ਨੂੰ ਮਿਲੇ ਕਾਂਸੇ ਦਾ ਮੈਡਲ ਮਿਲਣ ‘ਤੇ ਜਸ਼ਨ ਮਨਾਇਆ ਗਿਆ। ਮੁੱਖ ਮੰਤਰੀ ਮਨੋਹਰ ਲਾਲ ਤੇ ਗ੍ਰਹਿ ਮੰਤਰੀ ਅਨਿਲ ਵਿਜ ਸਣੇ ਸਾਰੇ ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਅਨਿਲ ਵਿਜ ਤਾਂ ਬਕਾਇਦਾ ਮਿਠਾਈ ਲੈ ਕੇ ਮੰਤਰੀ ਮੰਡਲ ਦੀ ਬੈਠਕ ‘ਚ ਪੁੱਜੇ। ਉਨ੍ਹਾਂ ਨੇ ਮੁੱਖ ਮੰਤਰੀ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅੰਬਾਲਾ ਛਾਉਣੀ ‘ਚ ਅਨਿਲ ਵਿਜ ਨੇ ਆਪਣੇ ਸਮਰਥਕਾਂ ਨਾਲ ਖੁਸ਼ੀ ਮਨਾਉਂਦੇ ਹੋਏ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।
ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਖੇਡ ਮੰਤਰਾਲਾ ਅਨਿਲ ਵਿਜ ਕੋਲ ਹੀ ਸੀ। ਹੁਣ ਸੰਦੀਪ ਸਿੰਘ ਸੂਬੇ ਦੇ ਖੇਡ ਮੰਤਰੀ ਹਨ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਅਨਿਲ ਵਿਜ ਨੇ ਹੀ ਓਲੰਪਿਕ ਖੇਡਾਂ ‘ਚ ਗੋਲਡ ਮੈਡਲ ਜੇਤੂ ਨੂੰ ਛੇ ਕਰੋੜ, ਸਿਲਵਰ ਮੈਡਲ ਜੇਤੂ ਨੂੰ ਚਾਰ ਕਰੋੜ ਤੇ ਕਾਂਸੇ ਮੈਡਲ ਜੇਤੂ ਨੂੰ ਢਾਈ ਕਰੋੜ ਰੁਪਏ ਦਾ ਨਕਦ ਇਨਾਮ ਦਿੱਤੇ ਜਾਣ ਦੀ ਨੀਤੀ ਬਣਾਈ ਸੀ।