ਸਿੱਧੂ ਮੂਸੇਵਾਲਾ ਦੀ ਸਸਕਾਰ ਵਾਲੀ ਜਗ੍ਹਾ ‘ਤੇ ਲੱਗਿਆ ‘ਯਾਦਗਾਰੀ’ ਬਾਜ਼ਾਰ

Rajneet Kaur
2 Min Read

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪਰਿਵਾਰ ਨੂੰ ਅਜੇ ਤੱਕ  ਇਨਸਾਫ ਨਹੀਂ ਮਿਲ ਸੱਕਿਆ।  ਪਿੰਡ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।  ਉਸ ਦੀ ਯਾਦਗਾਰ ਦੇ ਨੇੜੇ ਹੀ ਇੱਕ ਛੋਟਾ ਜਿਹਾ ਬਾਜ਼ਾਰ ਬਣਾਇਆ ਗਿਆ ਹੈ, ਜਿਸ ਵਿੱਚ ਦਰਜਨ ਤੋਂ ਵੱਧ ਸਟਾਲ ਲਗਾਏ ਗਏ ਹਨ।

ਇਸ ਮਾਰਕਿਟ ‘ਚ ਸਿੱਧੂ ਮੂਸੇਵਾਲਾ ਨਾਲ ਸਬੰਧਿਤ ਹਰ ਸਮਾਨ ਵੇਚਿਆ ਜਾ ਰਿਹਾ ਹੈ।  ਗਾਇਕ ਦੇ ਪ੍ਰਸ਼ੰਸਕ ਉਸ ਦੀਆਂ ਫੋਟੋਆਂ, ਪੋਸਟਰ, ਚੇਨ ਅਤੇ ਮੂਸੇਵਾਲਾ ਨਾਲ ਸਬੰਧਤ ਹੋਰ ਚੀਜ਼ਾਂ ਅਤੇ ਟੀ-ਸ਼ਰਟਾਂ ਖਰੀਦ ਰਹੇ ਹਨ।ਪਿੰਡ ਮੂਸੇਵਾਲਾ ਵਿੱਚ ਆਏ ਦਿਨ ਗਾਇਕ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗ ਰਹੀ ਹੈ।

ਇਸ ਦੌਰਾਨ ਸਿਧੂ ਦੇ ਮਾਤਾ ਪਿਤਾ ਵੀ ਪ੍ਰਸ਼ੰਸਕਾ ਨੂੰ ਮਿਲਦੇ ਹਨ। ਉਹ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ  ਗੱਲਬਾਤ ਵੀ ਕਰਦੇ ਹਨ। ਦਸ ਦਈਏ ਕਿ ਜਿਸ ਖੇਤ ਵਿੱਚ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਸੀ, ਉਹ ਉਸ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment