ਹਰਿਆਣਾ ਵਿੱਚ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਖ਼ਿਲਾਫ਼ ਸਰਕਾਰ ਦੀ ਕਾਰਵਾਈ ਜਾਰੀ ਹੈ। ਪਿਛਲੇ 24 ਘੰਟਿਆਂ ‘ਚ ਸਰਕਾਰ ਨੇ ਯੂ-ਟਿਊਬ ਤੋਂ ਪੰਜ ਗੀਤ ਹਟਾ ਦਿੱਤੇ ਹਨ। ਇਨ੍ਹਾਂ ਵਿੱਚ ਮਾਸੂਮ ਸ਼ਰਮਾ, ਸੁਮਿਤ ਪਰਾਟਾ, ਅਮਿਤ ਸੈਣੀ ਰੋਹਤਕੀਆ, ਹਰਸ਼ ਸੰਧੂ ਅਤੇ ਰਾਜ ਮਾਵਾਰ ਦੇ ਗੀਤ ਸ਼ਾਮਲ ਹਨ। ਇਨਾ ‘ਚੋ ਦੋ ਗੀਤਾਂ ਵਿੱਚ ਹਰਿਆਣਵੀ ਸਟਾਰ ਪ੍ਰਾਂਜਲ ਦਹੀਆ ਨੇ ਕੰਮ ਕੀਤਾ ਸੀ। ਸਰਕਾਰ ਹੁਣ ਤੱਕ 14 ਗੀਤਾਂ ਨੂੰ ਯੂ-ਟਿਊਬ ਤੋਂ ਹਟਾ ਚੁੱਕੀ ਹੈ। ਇਨ੍ਹਾਂ ਗੀਤਾਂ ਨੂੰ ਯੂਟਿਊਬ ਤੋਂ ਹਟਾਏ ਜਾਣ ਤੋਂ ਬਾਅਦ ਹਰਿਆਣਵੀ ਇੰਡਸਟਰੀ ‘ਚ ਹਲਚਲ ਮਚੀ ਹੋਈ ਹੈ।
ਦੱਸ ਦਈਏ ਕਿ ਸਰਕਾਰ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅਮਿਤ ਸੈਣੀ ਰੋਹਤਕੀਆ ਦਾ ਐਫੀਡੇਵਡ, ਮਾਸੂਮ ਸ਼ਰਮਾ ਦੇ 2 ਬੰਦੇ, ਸੁਮਿਤ ਪਰਾਟਾ ਦੇ ਪਿਸਤੌਲ, ਹਰਸ਼ ਸੰਧੂ ਦੇ ਬੰਦੂਕ ਅਤੇ ਰਾਜ ਮਾਵਾਰ ਅਤੇ ਮਨੀਸ਼ਾ ਸ਼ਰਮਾ ਦੇ ਬਦਮਾਸ਼ੀ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਾਜ ਮਾਵਾਰ ਦੇ ਗੀਤਾਂ ਵਿੱਚ ਪ੍ਰਾਂਜਲ ਦਹੀਆ ਨੇ ਕੰਮ ਕੀਤਾ ਹੈ।
ਅਮਿਤ ਸੈਣੀ ਰੋਹਤਕੀਆ ਨੇ 10 ਮਹੀਨੇ ਪਹਿਲਾਂ ਯੂਟਿਊਬ ‘ਤੇ ਆਪਣੇ ਅਧਿਕਾਰਤ ਚੈਨਲ ‘ਤੇ ਗੀਤ ”ਹਮ ਜਿਸਾ ਲੈਵਨ ਆ ਰਹੇ, ਤੇਰਾ ਐਫੀਡੇਵਡ ਨਾ ਚਾਹੀਏ” ਅਪਲੋਡ ਕੀਤਾ ਸੀ। ਇਸ ਨੂੰ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਸਨ। ਹੁਣ ਜਦੋਂ ਅਸੀਂ ਇਸ ਗੀਤ ਨੂੰ ਯੂ-ਟਿਊਬ ‘ਤੇ ਖੋਲ੍ਹਦੇ ਹਾਂ ਤਾਂ ਇਸ ‘ਚ ਲਿਖਿਆ ਆਉਂਦਾ ਹੈ ਕਿ ਕਾਨੂੰਨੀ ਸ਼ਿਕਾਇਤ ਕਾਰਨ ਇਹ ਕੰਟੈਂਟ ਇਸ ਕੰਟਰੀ ਡੋਮੇਨ ‘ਤੇ ਉਪਲਬਧ ਨਹੀਂ ਹੈ। ਗੀਤ ਹਟਾਏ ਜਾਣ ਤੋਂ ਬਾਅਦ ਅਮਿਤ ਸੈਣੀ ਰੋਹਤਕੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤਾ। ਪੋਸਟ ‘ਚ ਉਨ੍ਹਾਂ ਲਿਖਿਆ ਕਿ “ਕੁਝ ਭਰਾਵਾਂ ਨੂੰ ਗੀਤ ਦੇ ਡਿਲੀਟ ਹੋਣ ‘ਤੇ ਬਹੁਤ-ਬਹੁਤ ਮੁਬਾਰਕਾਂ।” ਪੋਸਟ ‘ਚ ਹੱਸਣ ਵਾਲੇ ਇਮੋਜੀ ਵੀ ਸ਼ਾਮਲ ਕੀਤੇ ਗਏ ਹਨ ਦੱਸ ਦੇਈਏ ਕਿ ਹਾਲ ਹੀ ਵਿੱਚ ਯੂਟਿਊਬ ਤੋਂ ਗਾਇਕ ਮਾਸੂਮ ਸ਼ਰਮਾ ਸਮੇਤ ਕਈ ਕਲਾਕਾਰਾਂ ਦੇ ਗੀਤ ਹਟਾ ਦਿੱਤੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।