ਹਰਿਆਣਾ : ਕੈਬਨਿਟ ਮੰਤਰੀ ਅਨਿਲ ਵਿੱਜ ਨਾਲ ਘਰ ਵਿੱਚ ਹੀ ਇਕ ਹਾਦਸਾ ਵਾਪਰ ਗਿਆ। ਉਹ ਨਹਾਉਂਦੇ ਸਮੇਂ ਵਾਸ਼ਰੂਮ ਵਿੱਚ ਫਿਸਲ ਗਏ, ਜਿਸ ਕਾਰਨ ਉਨ੍ਹਾਂ ਦੇ ਦੋਨੋਂ ਪੈਰਾਂ ਵਿੱਚ ਫਰੈਕਚਰ ਹੋ ਗਿਆ। ਡਾਕਟਰਾਂ ਨੇ ਉਨ੍ਹਾਂ ਦੀਆਂ ਦੋਵੇਂ ਲੱਤਾਂ ‘ਤੇ ਪਲਾਸਟਰ ਚੜ੍ਹਾਇਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਇੱਕ ਮਹੀਨਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਘਰ ਵਿੱਚ ਕੁਰਸੀ ‘ਤੇ ਬੈਠੇ ਹਨ। ਉਨ੍ਹਾਂ ਨੇ ਆਪਣੀਆਂ ਲੱਤਾਂ ਮੇਜ਼ ‘ਤੇ ਰੱਖੀਆਂ ਹੋਈਆਂ ਹਨ ਅਤੇ ਦੋਵਾਂ ਲੱਤਾਂ ‘ਤੇ ਪਲਾਸਟਰ ਚੜ੍ਹਿਆ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ 20 ਫਰਵਰੀ ਤੋਂ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ 19 ਫਰਵਰੀ ਨੂੰ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ (BAC) ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸੈਸ਼ਨ ਦੀ ਕਾਰਵਾਈ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਸ਼ਾਮਲ ਹੋਣਾ ਸੀ, ਪਰ ਫਰੈਕਚਰ ਅਤੇ ਡਾਕਟਰਾਂ ਵੱਲੋਂ ਇੱਕ ਮਹੀਨਾ ਬੈੱਡ ਰੈਸਟ ਦੀ ਸਲਾਹ ਤੋਂ ਬਾਅਦ ਵਿੱਜ ਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ‘ਤੇ ਸਸਪੈਂਸ ਬਣ ਗਿਆ ਹੈ।
ਇਸ ਤੋਂ ਪਹਿਲਾਂ ਜੂਨ 2025 ਵਿੱਚ ਵੀ ਅਨਿਲ ਵਿੱਜ ਦੇ ਪੈਰ ‘ਚ ਫਰੈਕਚਰ ਹੋਇਆ ਸੀ। ਉਨ੍ਹਾਂ ਦੇ ਖੱਬੇ ਪੈਰ ਦੇ ਅੰਗੂਠੇ ਦੀ ਜਾਂਚ ਕਰਨ ‘ਤੇ ਹੇਅਰਲਾਈਨ ਫਰੈਕਚਰ (ਹਲਕਾ ਫਰੈਕਚਰ) ਦਾ ਪਤਾ ਲੱਗਾ ਸੀ। ਇਸ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ।
ਸਾਲ 2020 ਦੇ ਜੂਨ ਮਹੀਨੇ ‘ਚ ਵੀ ਅਨਿਲ ਵਿੱਜ ਆਪਣੇ ਘਰ ਦੇ ਬਾਥਰੂਮ ਵਿੱਚ ਫਿਸਲਣ ਕਾਰਨ ਡਿੱਗ ਗਏ ਸਨ। ਇਸ ਘਟਨਾ ਵਿੱਚ ਉਨ੍ਹਾਂ ਦੀ ਖੱਬੀ ਲੱਤ ਦੀ ਉੱਪਰਲੀ ਹੱਡੀ ਵਿੱਚ ਫਰੈਕਚਰ ਹੋਇਆ ਸੀ। ਉਨ੍ਹਾਂ ਨੂੰ ਪਹਿਲਾਂ ਅੰਬਾਲਾ ਵਿੱਚ ਇਲਾਜ ਮਿਲਿਆ ਅਤੇ ਬਾਅਦ ਵਿੱਚ ਮੋਹਾਲੀ ਦੇ ਹਸਪਤਾਲ ਵਿੱਚ ਸਰਜਰੀ ਲਈ ਲਿਜਾਇਆ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

