ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਹੋਈ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਪੁਲਿਸ (ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲ ਦਾ ਮਰਜ) ਨਿਯਮ, 2024 ਵ ਨੂੰ ਮੰਜੂਰੀ ਦਿੱਤੀ ਗਈ।

ਨਿਯਮਾਂ ਅਨੁਸਾਰ ਹੈਡ ਕਾਂਸਟੇਬਲ ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਂਡ ਕਾਂਸਟੇਬਲ /ਕਾਂਸਟੇਬਲ ਦੇ ਰੈਂਕ ਵਾਲੇ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਕਰਮਚਾਰੀਆਂ ਨੂੰ 15 ਸਾਲ ਦੀ ਸੰਤੋਸ਼ਜਨਮ ਸੇਵਾ ਪੂਰੀ ਕਰਨ ਅਤੇ ਪਹਿਲੇ ਅਤੇ ਦੂਜੇ ਪੜਾਅ ਦੇ ਸਿਖਲਾਈ ਦੇ ਬਾਅਦ ਜਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ ਦਾ ਵਿਕਲਪ ਦਿੱਤਾ ਜਾਵੇਗਾ।

ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਵੱਖ-ਵੱਖ ਜਿਲ੍ਹਿਆਂ ਦੇ ਲਈ ਹਰ ਸਾਲ 31 ਜਨਵਰੀ ਤਕ ਭਾਰਤੀ ਰਿਜਰਵ ਬਟਾਲਿਅਨ ਦੇ ਹੈਡ ਕਾਂਸਟੇਬਲ, ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਡ ਕਾਂਸਟੇਬਲ/ਕਾਂਸਟੇਬਲਾਂ ਵਿੱਚੋਂ ਭਰੀ ਜਾਣ ਵਾਲੀ ਖਾਲੀ ਥਾਵਾਂ ਦੀ ਗਿਣਤੀ ਨੋਟੀਫਾਇਡ ਕੀਤੀ ਜਾਵੇਗੀ। ਇੰਨ੍ਹਾਂ ਵਿੱਚੋਂ ਜਿਨ੍ਹਾਂ ਕਰਮਚਾਰੀਆਂ ਨੂੰ ਜਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ/ਜੁਆਇੰਨਿੰਗ ਲਈ ਚੁਣਿਆ ਜਾਵੇਗਾ, ਬਾਅਦ ਵਿਚ ਉਨ੍ਹਾਂ ਨੂੰ 3 ਮਹੀਨੇ ਦੇ ਲਈ ਇਕ ਪ੍ਰੇਰਣ ਸਿਖਲਾਈ ਅਤੇ ਜਿਲ੍ਹਾ ਵਿਵਹਾਰਿਕ ਸਿਖਲਾਈ ਤੋਂ ਗੁਜਰਨਾ ਹੋਵੇਗਾ। ਇਹ ਸਿਖਲਾਈ ਪ੍ਰੋਗ੍ਰਾਮ ਜਰੂਰੀ ਹੋਵੇਗਾ ਅਤੇ ਕਿਸੀ ਵੀ ਸਥਿਤੀ ਇਸ ਤੋਂ ਛੋਟ ਨਹੀਂ ਦਿੱਤੀ ਜਾਵੇਗੀ।

ਏਮਸ ਦੇ ਨਿਰਮਾਣ ਲਈ ਮਾਜਰਾ ਸਹਿਕਾਰੀ ਬਹੁਉਦੇਸ਼ੀ ਸੋਸਾਇਟੀ ਲਿਮੀਟੇਡ ਨੂੰ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਵਿਚ ਛੋਟ

ਕੈਬਨਿਟ ਨੇ ਮਾਜਰਾ ਸਹਿਕਾਰੀ ਬਹੁਉਦੇਸ਼ੀ ਸੋਸਾਇਟੀ ਲਿਮੀਟੇਡ, ਮਾਜਰਾ (ਭਾਲਖੀ) ਦੇ ਪੱਖ ਏਮਸ ਦੇ ਨਿਰਮਾਣ ਲਈ 10 ਭੂਮੀ ਮਾਲਿਕਾਂ ਵੱਲੋਂ 28 ਏਕੜ 04 ਕਰਨਾਲ 10 ਮਰਲਾ ਭੁਮੀ ਦੇ ਟ੍ਰਾਂਸਫਰ ਲਈ 79,97,500 ਰੁਪਏ ਦੀ ਸਟਾਂਪ ਡਿਊਟੀ ਦੀ ਛੋਟ ਅਤੇ 50,000 ਰੁਪਏ ਦੇ ਰਜਿਸਟ੍ਰੇਸ਼ਣ ਫੀਸ ਦੀ ਛੋਟ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ।

12 ਜੂਨ, 2024 ਤੋਂ ਸ਼ੁਰੂ ਹੋਣ ਵਾਲੀ ਆਬਕਾਰੀ ਨੀਤੀ ਨੂੰ ਇਕ ਸਾਲ ਦੇ ਸਮੇਂ ਲਈ ਦਿੱਤੀ ਗਈ ਮੰਜੂਰੀ

ਹਰਿਆਣਾ ਕੈਬਨਿਟ ਨੇ ਸਾਲ 2024-25 ਲਈ ਰਾਜ ਦੀ ਨਵੀਂ ਆਬਕਾਰੀ ਨੀਤੀ ਨੂੰ ਵੀ ਮੰਜੂਰੀ ਦਿੱਤੀ। ਆਬਕਾਰੀ ਨੀਤੀ ਨੂੰ 12 ਰੂਨ, 2024 ਤੋਂ ਸ਼ੁਰੂ ਹੋਣ ਵਾਲੀ ਇਕ ਸਾਲ ਦੇ ਸਮੇਂ ਲਈ ਮੰਜੂਰੀ ਦਿੱਤੀ ਗਈ ਹੈ ਅਤੇ ਇਸ ਨੂੰ ਭਾਰਤ ਚੋਣ ਕਮਿਸ਼ਨ ਦੀ ਮੰਜੂਰੀ ਨਾਲ ਲਿਆਇਆ ਗਿਆ ਹੈ। ਇਸ ਨੀਤੀ ਦੇ ਅਨੁਮੋਦਨ ਦੇ ਨਾਲ ਹੀ ਵਿਭਾਗ ਹੁਣ ਅਗਲੇ ਸਾਲ ਦੇ ਲਈ ਖੁਦਰਾ ਦੁਕਾਨਾਂ ਦੇ ਅਲਾਟ ਦੇ ਲਈ ਈ]-ਨੀਲਾਮੀ ਸ਼ੁਰੂ ਕਰੇਗਾ। ਨੀਲਾਮੀ 27 ਮਈ, 2024 ਤੋਂ ਸ਼ੁਰੂ ਹੋਵੇਗੀ। ਨਵੀਂ ਨੀਤੀ ਵਿਚ ਖੁਦਰਾ ਐਲ-2ਐਲ-14ਏ ਦੁਕਾਨਾਂ ਦੀ ਜਿਆਦਾਤਰ ਗਿਣਤੀ ਪਹਿਲਾਂ ਦੀ ਤਰ੍ਹਾ ਸਮਾਨ ਰਹੇਗੀ।

ਆਈਐਮਐਫਐਲ ਅਤੇ ਦੇਸੀ ਸ਼ਰਾਬ ਲਈ ਸ਼ੁਰੂ ਕੀਤੀ ਗਈ ਕਿਯੂਆਰ ਕੋਡ ਅਧਾਰਿਤ ਟੈ੍ਰਕ ਐਂਡ ਟ੍ਰੇਸ ਪ੍ਰਣਾਲੀ ਨੂੰ ਪ੍ਰਬੰਧਿਤ ਵਿਦੇਸ਼ੀ ਸ਼ਰਾਬ ‘ਤੇ ਵੀ ਕੀਤਾ ਜਾਵੇਗਾ ਲਾਗੂ

2024-25 ਲਈ ਆਈਐਮਐਫਐਲ ਦਾ ਜਿਆਦਾਤਰ ਮੂਲ ਕੋਟਾ 200 ਲੱਖ ਪਰੂਫ ਲੀਟਰ ਅਤੇ ਦੇਸੀ ਸ਼ਰਾਬ ਦਾ ਜਿਆਦਾਤਰ ਮੂਲ ਕੋਟਾ 1200 ਲੱਖ ਪਰੂਫ ਲੀਟਰ ਹੋਵੇਗਾ। ਆਈਐਮਐਫਐਲ ਅਤੇ ਦੇਸੀ ਸ਼ਰਾਬ ਦੇ ਲਈ 2023-24 ਵਿਚ ਸ਼ੁਰੂ ਕੀਤੀ ਗਈ ਕਿਯੂਆਰ ਕੋਡ ਅਧਾਰਿਤ ਟੈ੍ਰਕ ਐਂਡ ਟ੍ਰੇਸ ਪ੍ਰਣਾਲੀ ਨੂੰ ਆਯਾਤ ਹੋਣ ਵਾਲੀ ਵਿਦੇਸ਼ੀ ਸ਼ਰਾਬ ਦੇ ਵੀ ਲਾਗੂ ਕੀਤਾ ਜਾਵੇਗਾ। ਕਾਰੋਬਾਰ ਨੂੰਸੁਚਾਰੂ ਬਨਾਉਣ ਲਈ ਵਿਭਾਗ ਵੱਲੋਂ ਆਯਾਤਿਤ ਸ਼ਰਾਬ ਬ੍ਰਾਡਾਂ ਦੀ ਘੱਟੋ ਘੱਟ ਖੁਦਰਾ ਵਿਕਰੀ ਕੀਮਤ ਤੈਅ ਕੀਤੀ ਜਾਵੇਗੀ।

Share This Article
Leave a Comment