ਹਰਿਆਣਾ : ਹਰਿਆਣਾ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਦੀ ਉਡੀਕ ‘ਚ ਬੈਠੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ (BSEH) ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਬੋਰਡ ਚੇਅਰਮੈਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਸੂਬੇ ਵਿੱਚ ਇਸ ਵਾਰ 2 ਲੱਖ 76 ਹਜ਼ਾਰ 640 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2 ਲੱਖ 47 ਹਜ਼ਾਰ 860 ਯਾਨੀ 89.6% ਪਾਸ ਹੋਏ ਹਨ।
ਨਤੀਜਿਆਂ ਵਿੱਚ ਵਿਦਿਆਰਥਣਾਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਨਿਯਮਤ ਪ੍ਰੀਖਿਆ ਵਿੱਚ 1,43,110 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 1,25,493 ਪਾਸ ਹੋਏ ਅਤੇ ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.69% ਰਹੀ। ਦੂਜੇ ਪਾਸੇ, 1,33,530 ਵਿਦਿਆਰਥਣਾਂ ਪ੍ਰੀਖਿਆ ਵਿੱਚ ਬੈਠੀਆਂ ਸਨ, ਜਿਨ੍ਹਾਂ ਵਿੱਚੋਂ 1,22,367 ਵਿਦਿਆਰਥਣਾਂ ਸਫਲ ਰਹੀਆਂ। ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 91.64% ਦਰਜ ਕੀਤੀ ਗਈ, ਜੋ ਕਿ ਵਿਦਿਆਰਥੀਆਂ ਦੀ ਤੁਲਨਾ ਵਿੱਚ 3.95% ਜ਼ਿਆਦਾ ਰਹੀ। ਭਿਵਾਨੀ ਦੇ ਮੀਰਾਂਨ ਪਿੰਡ ਦੀ ਦੀਪਿਕਾ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਾਸ ਪ੍ਰਤੀਸ਼ਤਤਾ ਦੇ ਆਧਾਰ ‘ਤੇ, ਚਰਖੀ ਦਾਦਰੀ ਜ਼ਿਲ੍ਹਾ ਸੂਬੇ ਵਿੱਚ ਪਹਿਲੇ ਸਥਾਨ ‘ਤੇ ਰਿਹਾ।
ਵਿਦਿਆਰਥੀ ਹੇਠਾਂ ਦਿੱਤੇ ਸੌਖੇ Steps ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ:
– ਸਭ ਤੋਂ ਪਹਿਲਾਂ ਆਪਣੇ ਮੋਬਾਈਲ ਜਾਂ ਕੰਪਿਊਟਰ ‘ਤੇ ਅਧਿਕਾਰਤ ਵੈੱਬਸਾਈਟ bseh.org.in ‘ਤੇ ਜਾਓ।
– ਹੁਣ ਵਿੰਡੋ ਖੁੱਲ੍ਹਣ ‘ਤੇ ਹੋਮਪੇਜ ‘ਤੇ ‘HBSE 10th Result 2026’ ਲਿੰਕ ‘ਤੇ ਕਲਿੱਕ ਕਰੋ।
– ਹੁਣ ਆਪਣਾ ਰੋਲ ਨੰਬਰ ਅਤੇ ਲੋੜੀਂਦੀ ਜਾਣਕਾਰੀ ਭਰੋ।
– ਮੰਗੀ ਗਈ ਜਾਣਕਾਰੀ ਭਰਨ ਤੋਂ ਬਾਅਦ ਕੈਪਚਾ ਕੋਡ (Captcha Code) ਪਾ ਕੇ ਸਬਮਿਟ (Submit) ਕਰੋ।ਦੂਜੀ
– ਵਿੰਡੋ ਖੁੱਲ੍ਹਦੇ ਹੀ ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
– ਨਤੀਜੇ ਨੂੰ ਡਾਊਨਲੋਡ ਕਰ ਲਓ ਜਾਂ ਫਿਰ ਇਸ ਦਾ ਪ੍ਰਿੰਟਆਊਟ ਲੈ ਸਕਦੇ ਹੋ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

