Haryana Election: ਗਠਜੋੜ ਦੀਆਂ ਚਰਚਾਵਾਂ ਵਿਚਾਲੇ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

Global Team
1 Min Read

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ ਵੀਹ ਨਾਮ ਹਨ। ਪਾਰਟੀ ਨੇ ਕਾਂਗਰਸ ਦੇ 11 ਉਮੀਦਵਾਰਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਰੋਹਤਕ ਤੋਂ ਬਿਜੇਂਦਰ ਹੁੱਡਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਗੁਰਪਾਲ ਸਿੰਘ ਨਰਾਇਣਗੜ੍ਹ ਤੋਂ ਉਮੀਦਵਾਰ ਹੋਣਗੇ।

ਪਾਰਟੀ ਨੇ ਅਨੁਰਾਗ ਢਾਂਡਾ ਨੂੰ ਕਲਾਇਤ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜੈਪਾਲ ਸ਼ਰਮਾ ਨੂੰ ਘੜੌਂਡਾ ਅਤੇ ਅਮਨਦੀਪ ਜੁੰਡਲਾ ਨੂੰ ਅਸੰਧ ਤੋਂ ਟਿਕਟ ਦਿੱਤੀ ਗਈ ਹੈ। ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫੈਜ਼ੀ ਅਤੇ ਡੱਬਵਾਲੀ ਤੋਂ ਕੁਲਦੀਪ ਗਦਰਾਣਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਰਾਨਿਆ ਤੋਂ ਹੈਪੀ ਰਾਨਿਆ , ਭਿਵਾਨੀ ਤੋਂ ਇੰਦੂ ਸ਼ਰਮਾ, ਮਹਿਮ ਤੋਂ ਵਿਕਾਸ ਨਹਿਰਾ, ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ, ਬਾਦਲੀ ਤੋਂ ਰਣਬੀਰ ਗੁਲੀਆ ਅਤੇ ਬੇਰੀ ਤੋਂ ਸੋਨੂੰ ਅਹਿਲਾਵਤ ਸ਼ੇਰੀਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਪੂਰੀ ਸੂਚੀ:

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment