ਬਠਿੰਡਾ: ਬੀਜੇਪੀ ਨਾਲੋਂ ਗੱਠਜੋੜ ਤੋੜਨ ਤੋਂ ਬਾਅਦ ਅਕਾਲੀ ਦਲ ਲਗਾਤਾਰ ਭਾਜਪਾ ਖਿਲਾਫ਼ ਨਿੱਤਰਿਆ ਹੋਇਆ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨ ਮੁੱਦੇ ‘ਤੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਬੀਜੇਪੀ ਦਾ ਵਿਰੋਧ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖਾਲਿਸਤਾਨੀ ਦੱਸ ਰਹੇ ਸਨ। ਪਤਾ ਨਹੀਂ ਕੀ ਕੁੱਝ ਕਿਸਾਨਾਂ ਬਾਰੇ ਬੀਜੇਪੀ ਲੀਡਰਾਂ ਨੇ ਬਿਆਨ ਦਿੱਤੇ ਹਨ। ਜਿਸ ਤੋਂ ਲੱਗਦਾ ਹੈ ਕਿ ਭਾਜਪਾ ਦੇ ਸਾਰੇ ਲੀਡਰਾਂ ਦੀ ਜ਼ਮੀਰ ਮਰ ਗਈ ਹੈ।
ਇਸ ਤੋਂ ਇਲਾਵਾ ਹਰਸਿਮਰਤ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਬੀਜੇਪੀ ਲੀਡਰ ਪੈਰੀਂ ਹੱਥ ਲਾਉਂਦੇ ਰਹੇ ਪਰ ਜਦੋਂ ਖੇਤੀ ਕਾਨੂੰਨ ਬਣਾਉਣ ਦੀ ਵਾਰੀ ਆਈ ਤਾਂ ਸਾਡੇ ਤੋਂ ਇੱਕ ਵੀ ਸਲਾਹ ਨਹੀਂ ਲਈ ਗਈ। ਹਰਸਿਮਰਤ ਬਾਦਲ ਦਾ ਇਹ ਇਸ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲ ਸੀ। ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਵੀ ਪੰਜਾਬ ਦੌਰਾ ਕੀਤਾ ਹੈ ਉਹ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਸਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨੌਕਰੀ ਦੇਣ ਦੇ ਐਲਾਨ ‘ਤੇ ਕਿਹਾ ਕਿ ਹੁਣ ਤਾਂ ਜਾਣ ਦਾ ਟਾਈਮ ਹੋ ਗਿਆ ਹੁਣ ਕਿਹੜੀਆਂ ਨੌਕਰੀਆਂ ਦੇਣਗੇ। ਇਹ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਘਰ-ਘਰ ਨੌਕਰੀਆਂ ਦੇਣਾ, ਕਰਜ਼ਾ ਕੁਰਕੀ ਮੁਆਫ ਕਰਨਾ ਜਦ 10 ਮਹੀਨੇ ਰਹਿ ਗਏ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦੇ ਤਾਂ ਕੈਪਟਨ ਸਰਕਾਰ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ ਹੁਣ ਅਗਲੀ ਸਰਕਾਰ ਹੀ ਦੇਵੇਗੀ।