ਹੈਰੀ ਪੋਟਰ ( Harry Potter ) ਕਿਤਾਬਾਂ ਤੇ ਫਿਲਮਾਂ ਨੂੰ ਵੇਖ ਕੇ ਹੀ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਚਪਨ ਗੁਜ਼ਰਿਆ ਹੈ। ਹੈਰੀ ਪੋਟਰ ਦੀਆਂ ਕਿਤਾਬਾਂ ਤੇ ਫਿਲਮਾਂ ਅੱਜ ਵੀ ਕਈ ਬੱਚਿਆਂ ਦੀ ਮੰਨਪਸੰਦ ਹੈ। ਟੀਵੀ ਕਿਸੇ ਵੀ ਸਮੇਂ ਹੈਰੀ ਪਾਟਰ ਦੀ ਫਿਲਮ ਆ ਜਾਵੇ ਤਾਂ ਬੱਚਿਆ ਦੇ ਨਾਲ-ਨਾਲ ਵੱਡੇ ਵੀ ਇਸ ਨੂੰ ਮਜ਼ੇ ਨਾਲ ਵੇਖਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਹੈਰੀ ਪੋਟਰ ‘ਚ ਬੋਲੇ ਜਾ ਰਹੇ ਜਾਦੂਈ ਮੰਤਰ ਤੇ ਸ਼ਰਾਪ ਦੀ ਵਜ੍ਹਾ ਕਾਰਨ ਇਹ ਬੈਨ ਹੋ ਸਕਦੀ ਹੈ ?
ਜੀ ਹਾਂ, ਅਮਰੀਕਾ ਦੇ ਸ਼ਹਿਰ ਨੈਸ਼ਵਿਲੇ, ਟੈਨੇਸੀ ਦੇ ਇੱਕ ਸਕੂਲ ‘ਚ ਹੈਰੀ ਪਾਟਰ ਬੁੱਕ ਸੀਰੀਜ਼ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਸਕੂਲ ਦਾ ਮੰਨਣਾ ਹੈ ਕਿ ਇਸ ਵਿੱਚ ਲਿਖੇ ਸ਼ਰਾਪ ਅਤੇ ਜਾਦੂ ਦੇ ਮੰਤਰਾਂ ਨੂੰ ਜੇਕਰ ਵਿਅਕਤੀ ਪੜ੍ਹਦਾ ਹੈ ਤਾਂ ਉਸ ਨਾਲ ਬੁਰੀਆਂ ਸ਼ਕਤੀਆਂ ਜਾਗ ਸਕਦੀਆਂ ਹਨ।
ਦ ਟੇਨਸੀਅਨ ਵਲੋਂ ਭੇਜੀ ਗਈ ਈ-ਮੇਲ ਦੇ ਮੁਤਾਬਕ ਨੈਸ਼ਵਿਲੇ ਦੇ ਸੈਂਟ ਐਡਵਰਡ ਕੈਥੋਲਿਕ ਸਕੂਲ ਦੇ ਡੈਨ ਰੇਹਿਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਮਰੀਕਾ ਤੇ ਰੋਮ ‘ਚ ਧਾਰਮਿਕ ਮਾਹਰਾਂ ਵਲੋਂ ਸੁਲਾਹ ਕੀਤੀ ਹੈ ਜਿਨ੍ਹਾਂ ਨੇ ਕਿਤਾਬਾਂ ਨੂੰ ਹਟਾਉਣ ਲਈ ਕਿਹਾ।
ਰੇਹਲ ਨੇ ਲਿਖਿਆ ਹੈ ਕਿ ਹੈਰੀ ਪੋਟਰ ਦੀਆਂ ਕਿਤਾਬਾਂ ‘ਚ ਵਰਤੇ ਜਾਣ ਵਾਲੇ ਸ਼ਰਾਪ ਤੇ ਮੰਤਰ ਅਸਲੀ ਸ਼ਰਾਪ ਅਤੇ ਜਾਦੂਈ ਮੰਤਰ ਹਨ। ਜਦੋਂ ਕੋਈ ਵਿਅਕਤੀ ਇਨ੍ਹਾਂ ਨੂੰ ਪੜ੍ਹਦਾ ਹੈ ਤਾਂ ਉਹ ਬੁਰੀ ਰੂਹਾਂ ਨੂੰ ਸੱਦਾ ਦਿੰਦਾ ਹੈ ਇਸ ਨੂੰ ਪੜ੍ਹਨ ਵਾਲੇ ਵਿਅਕਤੀ ਨੂੰ ਮੁਸ਼ਕਲਾਂ ‘ਚ ਪਾ ਦਿੰਦਾ ਹੈ ।
ਦੱਸ ਦੇਈਏ, ਅਮਰੀਕਾ ਦੇ ਕੈਥੋਲੀਕ ਸਕੂਲਾਂ ‘ਚ ਲੇਖਕ ਜੇਕੇ ਰਾਲਿੰਗ ਦੀ ਲਿਖੀ ਹੈਰੀ ਪੋਟਰ ਸੀਰੀਜ਼ ਦੀਆਂ ਕਿਤਾਬਾਂ ਕੋਰਸ ‘ਚ ਸ਼ਾਮਲ ਹਨ। ਕੰਪਲੀਟ ਫਿਕਸ਼ਨ ਦੀ ਇਨ੍ਹਾਂ ਕਿਤਾਬਾਂ ਦੇ ਜ਼ਰੀਏ ਬੱਚਿਆਂ ਨੂੰ ਇਮੈਜਿਨੇਸ਼ਨ ਪਾਵਰ ਨਾਲ ਸਿੱਧਾਂ ਜੋੜ੍ਹਿਆ ਜਾਂਦਾ ਹੈ। ਹੁਣ ਅਮਰੀਕਾ ਵਿੱਚ ਕਈ ਧਾਰਮਿਕ ਪੁਜਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਕਿਤਾਬਾਂ ਵਿੱਚ ਕਈ ਮੰਤਰ ਲਿਖੇ ਹਨ ਜੋ ਕਿ ਕਿਤਾਬ ਦਾ ਪਾਤਰ ਇਸਤੇਮਾਲ ਕਰਦਾ ਹੈ, ਪਰ ਇਹ ਮੰਤਰ ਜੇਕਰ ਉਚਾਰੇ ਜਾਣ ਤਾਂ ਉਨ੍ਹਾਂ ਦਾ ਅਸਰ ਠੀਕ ਹੁੰਦਾ ਹੈ ।
[alg_back_button]