ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, ‘ਸਿਹਤ ਠੀਕ ਨਾਂ ਹੋਣ ਕਾਰਨ ਮੈਂ ਆਪਣਾ ਕੋਵਿਡ ਟੈਸਟ ਕਰਵਾਇਆ ਸੀ ਜੋ ਕਿ ਪਾਜ਼ਿਟਿਵ ਆਇਆ ਹੈ। ਮੈਂ ਆਪਣੇ ਆਪ ਨੂੰ ਸਭ ਤੋਂ ਵੱਖ ਕਰ ਲਿਆ ਹੈ, ਘਰ ਵਿੱਚ ਇਕਾਂਤਵਾਸ ਹਾਂ। ਮੇਰੇ ਸੰਪਰਕ ਵਿੱਚ ਆਏ ਸਾਰੇ ਸੱਜਣ ਆਪਣਾ ਅਤੇ ਆਪਣੇ ਕਰੀਬੀਆਂ ਦਾ ਖਿਆਲ ਰੱਖਣ। ਕਿਸੇ ਵੀ ਤਰਾਂ ਦੇ ਲੱਛਣ ਆਉਣ ਤੇ ਆਪਣੀ ਜਾਂਚ ਕਰਵਾਉਣ।’
ਇਸ ਤੋਂ ਇਲਾਵਾ ਉਨ੍ਹਾਂ ਨੇ ਖਾਸ ਅਪੀਲ ਕਰਦੇ ਲਿਖਿਆ, ‘ਮਾਸਕ ਦੀ ਵਰਤੋਂ ਕਰੋ। ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਂਦੇ ਰਹੋ।’