ਨਵੀਂ ਦਿੱਲੀ : ਪੰਜਾਬੀ ਦੀ ਹਰਨਾਜ਼ ਸੰਧੂ ਨੇ ਮਿਸ ਯੂਨਿਵਰਸ ਇੰਡੀਆ 2021 ਦਾ ਖਿਤਾਬ ਜਿੱਤ ਲਿਆ ਹੈ। ਹਰਨਾਜ਼ ਹੁਣ ਮਿਸ ਯੂਨਿਵਰਸ 2021 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਮਾਡਲ ਹੈ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਤੋਂ ਹੀ ਗਰੈਜੁਏਸ਼ਨ ਕੀਤੀ।
ਸਾਲ 2018 ਵਿੱਚ ਹਰਨਾਜ਼ ਮਿਸ ਮੈਕਸ ਇਮਰਜਿੰਗ ਸਟਾਰ ਦਾ ਖਿਤਾਬ ਜਿੱਤ ਚੁੱਕੀ ਹਨ ਅਤੇ ਸਾਲ 2019 ਵਿੱਚ ਉਹ ਫੈਮਿਨਾ ਮਿਸ ਇੰਡਿਆ ਪੰਜਾਬ ਬਣੀ ਸੀ। ਇਸ ਪ੍ਰਤੀਯੋਗਿਤਾ ਵਿੱਚ ਉਨ੍ਹਾਂ ਨੇ 29 ਮਾਡਲਾਂ ਨੂੰ ਟੱਕਰ ਦਿੰਦੇ ਹੋਏ ਟਾਪ 12 ਵਿੱਚ ਆਪਣੀ ਥਾਂ ਬਣਾਈ ਸੀ। ਇਸ ਪ੍ਰਤੀਯੋਗਿਤਾ ਦੀ ਤਿਆਰੀ ਕਰਦੇ ਹੋਏ ਹਰਨਾਜ਼ ਆਪਣੀ ਪੜ੍ਹਾਈ ‘ਤੇ ਵੀ ਧਿਆਨ ਦੇ ਰਹੀ ਹਨ। ਉਹ ਇਨ੍ਹੀ ਦਿਨੀਂ ਆਪਣੀ ਮਾਸਟਰਸ ਦੀ ਪੜਾਈ ਪੂਰੀ ਕਰ ਰਹੀ ਹੈ।
View this post on Instagram