ਮੁੰਬਈ : ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਨੇ ਦੇਸ਼ ਦੇ ਵੱਡੇ ਬਿਊਟੀ ਕਾਂਟੇਸਟ ‘ਚ ਬਾਜ਼ੀ ਮਾਰੀ ਹੈ। ਹਰਨਾਜ਼ ਦੇ ਸਿਰ ‘Liva ਮਿਸ ਦਿਵਾ ਯੂਨੀਵਰਸ-2021’ ਦਾ ਤਾਜ਼ ਸਜਿਆ ਹੈ।
ਉਹ ਹੁਣ ਦਸੰਬਰ ਵਿੱਚ ਇਜ਼ਰਾਇਲ ਵਿਖੇ ਹੋਣ ਵਾਲੇ ‘ਮਿਸ ਯੂਨੀਵਰਸ 2021’ ਦੇ ਵਿਸ਼ਵ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਹਰਨਾਜ਼ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਬੀਤੀ ਰਾਤ ਕਾਂਟੈਸਟ ਦੇ ਫਾਈਨਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
https://www.instagram.com/p/CUfPGiHqBKE/?utm_medium=copy_link
ਮੁੰਬਈ ਵਿਖੇ ਹੋਏ ਇਸ ਮੁਕਾਬਲੇ ਦੇ ਫ਼ਾਈਨਲ ਵਿਚ ਪੁਣੇ ਦੀ ਰਹਿਣ ਵਾਲੀ ਰਿਤਿਕਾ ਖਤਾਨੀ ਨੂੰ ‘LIVA Miss Diva Supranational 2021’ ਦਾ ਤਾਜ ਪਹਿਨਾਇਆ ਗਿਆ। ਉਹ ‘ਅੰਤਰਰਾਸ਼ਟਰੀ ਮਿਸ ਸੁਪਰਾਨੈਸ਼ਨਲ 2021’ ਮੁਕਾਬਲੇ ਵਿੱਚ ਭਾਰਤ ਦਾ ਚਿਹਰਾ ਹੋਵੇਗੀ। ਜੈਪੁਰ ਦੀ ਸੋਨਲ ਕੁਕਰੇਜਾ ਫ਼ਰਸਟ ਰਨਰ-ਅਪ ਚੁਣੀ ਗਈ।
ਜੇਤੂਆਂ ਨੂੰ ਵੀਰਵਾਰ ਦੇਰ ਰਾਤ ਬਾਲੀਵੁੱਡ ਸਟਾਰ ਕ੍ਰਿਤੀ ਸੈਨਨ, ਗਾਇਕਾ ਕਨਿਕਾ ਕਪੂਰ, ਬਿਲੀਅਰਡਸ ਅਤੇ ਸਨੂਕਰ ਖਿਡਾਰੀ ਪੰਕਜ ਅਡਵਾਨੀ, ਅਭਿਨੇਤਾ-ਮਾਡਲ ਅੰਗਦ ਬੇਦੀ, ਫੈਸ਼ਨ ਡਿਜ਼ਾਇਨਰ ਸ਼ਿਵਨ ਅਤੇ ਨਰੇਸ਼ ਅਤੇ ਫਿਲਮ ਨਿਰਮਾਤਾ ਅਸ਼ਵਨੀ ਅਈਅਰ ਤਿਵਾੜੀ ਦੀ ਜਿਊਰੀ ਨੇ ਜੇਤੁਆਂ ਦੀ ਚੋਣ ਕੀਤੀ।