ਪੰਜਾਬ ਦੀ ਦੌੜਾਕ ਹਰਮਿਲਨ ਬੈਂਸ ਨੇ ਰਚਿਆ ਇਤਿਹਾਸ, ਕਾਇਮ ਕੀਤਾ ਨੈਸ਼ਨਲ ਰਿਕਾਰਡ

TeamGlobalPunjab
1 Min Read

ਵਾਰੰਗਲ (ਤੇਲੰਗਾਨਾ)/ ਪਟਿਆਲਾ : ਪੰਜਾਬ ਦੀ ਮਹਿਲਾ ਦੌੜਾਕ ਹਰਮਿਲਨ ਬੈਂਸ ਨੇ 1500 ਮੀਟਰ ਦੌੜ ਵਿੱਚ 19 ਸਾਲ ਪੁਰਾਣਾ ਨੈਸ਼ਨਲ ਰਿਕਾਰਡ ਤੋੜ ਕੇ ਇਤਿਹਾਸ ਸਿਰਜ ਦਿੱਤਾ ਹੈ। ਹਰਮਿਲਨ ਨੇ ਵੀਰਵਾਰ ਨੂੰ ਤੇਲੰਗਾਨਾ ਸੂਬੇ ਦੇ ਵਾਰੰਗਲ ਵਿਖੇ ਜਾਰੀ 60 ਵੀਂ ਓਪਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ 1500 ਮੀਟਰ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਹੈ। ਹਰਮਿਲਨ ਨੇ 4:05.39 ਮਿੰਟ ਵਿੱਚ ਦੌੜ ਪੂਰੀ ਕੀਤੀ।

 

ਇਸ ਰਿਕਾਰਡ ਦੇ ਨਾਲ ਹੀ 21 ਸਾਲਾ ਹਰਮਿਲਨ ਨੇ ਸੁਨੀਤਾ ਰਾਣੀ (4:06.03 ਮਿੰਟ) ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜੋ ਉਨ੍ਹਾਂ 2002 ਦੀਆਂ ਏਸ਼ੀਆਈ ਖੇਡਾਂ ਵਿੱਚ ਬਣਾਇਆ ਸੀ।

ਸ਼ਾਹੀ ਸ਼ਹਿਰ ਪਟਿਆਲਾ ਦੀ ਵਸਨੀਕ ਹਰਮਿਲਨ ਨੇ ਨਵਾਂ ਰਿਕਾਰਡ ਕਾਇਮ ਕਰਨ ਤੋਂ ਬਾਅਦ ਆਪਣੀ ਖੁਸ਼ੀ ਸਾਂਝੀ ਕੀਤੀ;

ਇਸ ਤੋਂ ਪਹਿਲਾਂ ਹਰਮਿਲਨ ਨੇ 21 ਜੂਨ ਨੂੰ NIS ਪਟਿਆਲਾ ਵਿਖੇ ਹੋਈ ਅਥਲੈਟਿਕ ਗ੍ਰੈਂਡ ਪ੍ਰਿਕਸ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ (4:08.27 ਮਿੰਟ) ਦਿੱਤਾ ਸੀ।

Share This Article
Leave a Comment