ਬਰੈਂਪਟਨ : ਕੈਨੇਡਾ ’ਚ ਇੱਕ 23 ਸਾਲਾ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਨਸ਼ੀਲਾ ਪਦਾਰਥ ਰੱਖਣ ਤੇ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਹੈ।
ਪੁਲਿਸ ਵਲੋਂ ਹਰਜਿੰਦਰ ਪਾਲ ਦਿਵੜਾ ਤੇ 12 ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਦੇ ਕਸਬਾ ਕੋਬਰਗ ਦੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਅਧਿਕਾਰੀ ਕੋਬਰਗ ਦੇ ਓਰੈਂਜ ਅਤੇ ਸਪ੍ਰਿੰਗ ਸਟਰੀਟਸ ਖੇਤਰ ‘ਚ ਟ੍ਰੈਫਿਕ ਕੰਟਰੋਲ ਕਰ ਰਹੇ ਸਨ। ਜਿਸ ਦੌਰਾਨ ਦੌਰਾਨ ਉਨ੍ਹਾਂ ਨੂੰ ਪਾਰਕਿੰਗ ’ਚ ਖੜ੍ਹੀ ਇੱਕ ਗੱਡੀ ’ਚ ਸਵਾਰ ਵਿਅਕਤੀ ’ਤੇ ਸ਼ੱਕ ਹੋਇਆ, ਜਦੋਂ ਉਹ ਉਸ ਗੱਡੀ ਦੇ ਨੇੜੇ ਪਹੁੰਚੇ ਤਾਂ ਡਰਾਈਵਰ ਨੇ ਪੁਲਿਸ ਅਧਿਕਾਰੀ ਤੇ ਉਨ੍ਹਾਂ ਦੀ ਕਰੂਜ਼ਰ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ।
#cobourgpoliceservice media release – Man arrested for with Dangerous Driving/Assault Police https://t.co/s5WTfzXIqh pic.twitter.com/Om3vpW3Sib
— Cobourg Police (@CobourgPolice) January 22, 2022
ਹਰਜਿੰਦਰ ਪਾਲ ਦਿਵੜਾ ਕੋਲੋਂ ਪੁਲਿਸ ਨੇ ਕੁਝ ਮਾਤਰਾ ‘ਚ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ। ਕੋਬਰਗ ਪੁਲਿਸ ਨੇ ਹਰਜਿੰਦਰ ‘ਤੇ ਖਤਰਨਾਕ ਡਰਾਈਵਿੰਗ ਕਰਨ, ਪੁਲਿਸ ਅਧਿਕਾਰੀ ਤੇ ਉਨਾਂ ਦੀ ਗੱਡੀ ‘ਤੇ ਹਮਲਾ ਕਰਨ, 5 ਹਜ਼ਾਰ ਤੋਂ ਵੱਧ ਡਾਲਰ ਦੀ ਅਪਰਾਧਕ ਸੰਪਤੀ ਰੱਖਣ ਤੇ ਨਸ਼ੀਲਾ ਪਦਾਰਥ ਰੱਖਣ ਸਣੇ 12 ਦੋਸ਼ ਆਇਦ ਕੀਤੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.