ਨਿਊਜ਼ ਡੈਸਕ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਸਬੂਤਾਂ ਸਮੇਤ ਇਲਜ਼ਾਮ ਲਗਾਏ ਕਿ ਸਿੱਖੀ ਅਤੇ ਪੰਜਾਬੀਆਂ ਉਹਨਾਂ ਦੀ ਨਫਰਤ ਕਾਰਨ ਹੀ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ, ਦਸਮੇਸ਼ ਪਿਤਾ ਨਾਲ ਸਬੰਧਿਤ ਮਾਰਸ਼ਲ ਕਲਾਵਾਂ ਅਤੇ ਪੰਜਾਬੀ ਬੋਲੀ ਦੀ ਪੜ੍ਹਾਈ ਨੂੰ ਦਿੱਲੀ ਦੇ ਸਕੂਲਾਂ ਵਿਚ ਬੰਦ ਕਰਨ ਦੇ ਆਪਣੇ ਹੁਕਮ ਨੂੰ ਵਾਪਿਸ ਲੈਣ ਦੇ ਆਪਣੇ ਜਨਤਕ ਵਾਅਦੇ ਤੋਂ ਸ਼ਰੇਆਮ ਮੁੱਕਰ ਗਏ ਹਨ।
ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਨੀ ਕਿਹਾ ਕੀ ਅਰਵਿੰਦ ਕੇਜਰੀਵਾਲ ਪੰਜਾਬੀਆਂ ਤੋਂ ਮੌਕਾ ਮੰਗ ਰਹੇ ਹਨ ਪਰ ਦਿੱਲੀ ਵਿਚ ਸਿੱਖਾਂ ਤੇ ਪੰਜਾਬੀਆਂ ਲਈ ਸਾਰੇ ਮੌਕੇ ਬੰਦ ਕਰ ਦਿੱਤੇ ਹਨ ਕਿਓਂ ?
ਅਕਾਲੀ ਦਲ ਨੇ ਦਿੱਲੀ ਸਰਕਾਰ ਦੇ ਆਪਣੇ ਦਸਤਾਵੇਜ਼ ਪੇਸ਼ ਕਰਕੇ ਇਲਜ਼ਾਮ ਲਾਇਆ ਕਿ ਦਸਮੇਸ਼ ਪਿਤਾ ਵੱਲੋਂ ਚਲਾਈਆਂ ਮਾਰਸ਼ਲ ਖੇਡਾਂ ਨੂੰ ਭੀ ਸਿਰਫ ਤੇ ਸਿਰਫ ਦਿੱਲੀ ਵਿਚ ਹੀ ਕੇਜਰੀਵਾਲ ਨੇ ਕੋਟਾ ਦੀ ਮਾਨਤਾ ਦੇਣ ਤੋਂ ਮਨ ਕੀਤਾ ਹੋਇਆ ਹੈ। “ਐਸਾ ਕਿਓਂ ਹੈ ? “
ਸ਼੍ਰੀ ਬੈਂਸ ਨੇ ਨੇ ਕੇਜਰੀਵਾਲ ਨੂੰ ਇਹ ਸਵਾਲ ਭੀ ਕੀਤਾ ਕੀ ਪੰਜਾਬ ਦੇ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦੇ ਬਦਲੇ ਹਰ ਕਿਸਾਨ ਨੂੰ ਇਕ ਇਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਦਾ ਕੇਸ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਕਿਓਂ ਪਾਇਆ ਹੈ ਤੇ ਚੋਣਾਂ ਦੇ ਮੱਦੇ ਨਜ਼ਰ ਇਸ ਕੇਸ ਨੂੰ ਵਾਪਿਸ ਲੈਣ ਦੇ ਕੀਤੇ ਆਪਣੇ ਵਾਅਦੇ ਤੋਂ ਭਗਵੰਤ ਮਨ ਕਿਓਂ ਮੁੱਕਰ ਗਿਆ ਹੈ। ਸਿਰਫ ਲੀਡਰੀ ਖਾਤਰ ਉਹ ਕੇਜਰੀਵਾਲ ਦੀ ਚਮਚਾਗਿਰੀ ਕਰਕੇ ਪੰਜਾਈਬੀਆਂ ਤੇ ਸਿੱਖੀ ਨੂੰ ਧੋਖਾ ਕਿਓਂ ਦੇ ਰਿਹਾ ਹੈ ?ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਵਿਰੁੱਧ ਪਾਇਆ ਇਹ ਕੇਸ ਪਾਇਆ ਹੀ ਕਿਓਂ ਪਰ ਇਸ ਮੁੱਦੇ ਤੇ ਘਿਰ ਜਾਂ ਤੋਂ ਬਾਅਦ ਇਸ ਕੇਸ ਨੂੰ ਵਾਪਿਸ ਲੈਣ ਦਾ ਜੋ ਵੱਡਾ ਕੀਤਾ ਸੀ , ਫਿਰ ਭੀ ਇਹ ਵਾਪਿਸ ਕਿਓਂ ਨਹੀਂ ਲਿਆ ਗਿਆ ?
ਸ਼੍ਰੀ ਬੈਂਸ ਨੇ ਭਗਵੰਤ ਮਾਨ ਨੂੰ ਸਿੱਧੇ ਸਵਾਲ ਕਰਦਿਆਂ ਪੁੱਛਿਆ ਕਿ ਅਰਵਿੰਦ ਕੇਜਰੀਵਾਲ ਸਰਦਾਰ ਦੇਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਅੱਪਣੇ ਪਹਿਲੇ ਝੂਠ ਨੂੰ ਛੁਪਾਉਣ ਲਈ ਦਿੱਤੇ ਉਸ ਵਾਅਦੇ ਤੋਂ ਭੀ ਕਿਓਂ ਮੁੱਕਰ ਗਏ ਹਨ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹ ਜਲਦ ਹੀ ਇਸ ਸਿੱਖ ਬੰਦੀ ਦੀ ਰਿਹਾਈ ਸਬੰਧੀ ਕਮੇਟੀ ਨੂੰ ਹੁਕਮ ਜਾਰੀ ਕਰਨਗੇ? ਭੁੱਲਰ ਸਾਹਿਬ ਨੂੰ ਰਿਹਾਈ ਕਰਨ ਤੇ ਵਾਅਦੇ ਮੁਤਾਬਿਕ ਅਮਲ ਅਜੇ ਤੱਕ ਭੀ ਸ਼ੁਰੂ ਕੌਣ ਨਹੀਂ ਕੀਤਾ ਗਿਆ ਹੈ?
ਸ਼੍ਰੀ ਬੈਂਸ ਨੀ ਇਹ ਭੀ ਪੁੱਛਿਆ ਕਿ ਕੇਜਰੀਵਾਲ ਸਰਕਾਰ ਨੇ ਪਹਿਲਾਂ ਤਾਂ ਪੰਜਾਬੀ ਬੋਲੀ ਦੀ ਪੜ੍ਹਾਈ ਸਕੂਲਾਂ ਵਿਚ ਬੰਦ ਹੀ ਕਿਓਂ ਕੀਤੀ ਤੇ ਬਾਅਦ ਵਿਚ ਭਗਵੰਤ ਮਾਨ ਵੱਲੋਂ ਦਿੱਤੇ ਇਸ ਭਰੋਸੇ ਤੇ ਭੀ ਅਜੇ ਤੱਕ ਅਮਲ ਕਿਓਂ ਨਹੀਂ ਹੋਇਆ ਕੀ ਇਹ ਫੈਸਲਾ ਬਦਲ ਕਿ ਪੰਜਾਬੀ ਦੀ ਪੜ੍ਹਾਈ ਦਿੱਲੀ ਦੇ ਸਕੂਲਾਂ ਵਿਚ ਤੁਰੰਤ ਸ਼ੁਰੂ ਕਰ ਦਿੱਤੀ ਜਾਏਗੀ ? ਇਹ ਅਜੇ ਤੱਕ ਭੀ ਕਿਓਂ ਨਹੀਂ ਹੋਇਆ ਹਾਲਾਂ ਕੀ ਇਸ ਵਕਤ ਆਮ ਆਦਮੀ ਪਾਰਟੀ ਪੰਜਾਬੀਆਂ ਤੋਂ ਮੌਕਾ ਮੰਗ ਰਹੀ ਹੈ , ਪਰ ਉਹਨਾਂ ਦੀ ਮਾਂ ਬੋਲੀ ਦਾ ਗਲਾ ਘੁੱਟਣ ਲਈ ਦਿੱਲੀ ਵਿਚ ਸਿੱਖ ਵਿਰਧੀ ਤੇ ਪੰਜਾਬੀ ਵਿਰੋਧੀ ਫੈਸਲਾ ਲਾਗੂ ਕੀਤਾ ਹੋਇਆ ਹੈ।