ਫੋਰਟਿਨ ਖਿਲਾਫ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਅਹੁਦੇ ਤੋਂ ਹਟਾਏ ਜਾਣ ਦਾ ਫੈਸਲਾ ਗਲਤ: ਵਕੀਲ

TeamGlobalPunjab
1 Min Read

ਮੇਜਰ ਜਨਰਲ ਡੈਨੀ ਫੋਰਟਿਨ ਖਿਲਾਫ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਸਿਆਸੀ ਸਮੀਕਰਨਾਂ ਤੇ ਸ਼ਿਕਾਇਤਕਰਤਾ ਨੂੰ ਮਿਲਣ ਵਾਲੇ ਸਮਰਥਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਬਾਰੇ ਤਸਵੀਰ ਦੇ ਪਿੱਛੇ ਵਾਲਾ ਸੰਘਰਸ਼ ਕੈਨੇਡਾ ਦੇ ਕਾਰਜਕਾਰੀ ਡਿਫੈਂਸ ਚੀਫ ਦੇ ਹੱਥ ਲਿਖਤ ਨੋਟਸ ਤੋਂ ਸਾਫ ਝਲਕਦਾ ਹੈ।

ਲੈਫਟੀਨੈਂਟ ਜਨਰਲ ਵੇਨ ਆਇਰ ਵੱਲੋਂ ਲਿਖੇ 100 ਪੰਨੇ ਤੇ ਫੌਜ ਦੇ ਆਲ੍ਹਾ ਅਧਿਕਾਰੀਆਂ ਦਰਮਿਆਨ ਈਮੇਲ ਉੱਤੇ ਹੋਈ ਗੱਲਬਾਤ ਫੈਡਰਲ ਕੋਰਟ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਫੋਰਟਿਨ ਨੂੰ 14 ਮਈ ਨੂੰ ਕੈਨੇਡਾ ਦੇ ਕੋਵਿਡ-19 ਵੈਕਸੀਨ ਵੰਡ ਪ੍ਰੋਗਰਾਮ ਦੇ ਹੈੱਡ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਵੱਲੋਂ ਪੰਜ ਦਿਨ ਬਾਅਦ ਫੋਰਟਿਨ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ‘ਚ ਇਹ ਤੈਅ ਕੀਤਾ ਜਾਣਾ ਸੀ ਕਿ ਕੀ ਚਾਰਜਿਜ਼ ਲਾਏ ਜਾਣ ਜਾਂ ਨਹੀਂ।ਆਪਣੇ ਵਕੀਲਾਂ ਰਾਹੀਂ ਫੋਰਟਿਨ ਨੇ ਕਿਸੇ ਵੀ ਤਰ੍ਹਾਂ ਦੀ ਗੜਬੜ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਦੇ ਵਕੀਲਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਲਾਇੰਟ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਦਾ ਫੈਸਲਾ ਗਲਤ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿਹਤ ਮੰਤਰੀ ਪੈਟੀ ਹਾਜ਼ਦੂ ਤੇ ਰੱਖਿਆ ਮੰਤਰੀ ਸੱਜਣ ਵੱਲੋਂ ਮਿਲਟਰੀ ਚੇਨ ਆਫ ਕਮਾਂਡ ਦੇ ਮਾਮਲਿਆਂ ਵਿੱਚ ਸਿਆਸੀ ਦਖਲ ਦਿੱਤੀ ਜਾ ਰਹੀ ਹੈ।

Share This Article
Leave a Comment