ਨਿਊਜ਼ ਡੈਸਕ: ਕਦੇ-ਕਦੇ ਖਾਣਾ ਬਣਾਉਂਦੇ ਸਮੇਂ ਸਬਜ਼ੀ ਵਿੱਚ ਮਿਰਚ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ਵਿਚ ਜ਼ਿਆਦਾ ਤਿੱਖਾ ਨਾ ਖਾਣ ਵਾਲੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ, ਜਿਸ ਨਾਲ ਤੁਹਾਡੀ ਸਾਰੀ ਮਿਹਨਤ ਖਰਾਬ ਹੋ ਜਾਂਦੀ ਹੈ ਤੇ ਸਬਜ਼ੀ ਬੇਕਾਰ ਹੋ ਜਾਂਦੀ ਹੈ। ਜੇਕਰ ਇਸ ਚੀਜ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਕੁਝ ਖਾਸ ਟਿਪਸ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸਬਜ਼ੀ ਦਾ ਤਿੱਖਾਪਣ ਖ਼ਤਮ ਕਰ ਸਕਦੇ ਹੋ।
ਘਿਓ ਜਾਂ ਡੇਅਰੀ ਪ੍ਰੋਡਕਟ
ਜੇਕਰ ਕਿਸੇ ਸਬਜ਼ੀ ਦੀ ਗਰੇਵੀ ਵਿੱਚ ਮਿਰਚ ਜ਼ਿਆਦਾ ਹੋ ਜਾਵੇ ਤਾਂ ਤੁਸੀਂ ਇਸ ‘ਚ ਘਿਓ ਪਾ ਸਕਦੇ ਹੋ। ਜੇਕਰ ਇਸ ਨਾਲ ਵੀ ਕੋਈ ਫ਼ਰਕ ਨਾ ਪਵੇ ਤਾਂ ਤੁਸੀਂ ਇਸ ਵਿੱਚ ਕਰੀਮ ਜਾਂ ਦਹੀਂ ਮਿਲਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੁੱਧ ਮਿਲਾ ਕੇ ਵੀ ਗਰੇਵੀ ਨੂੰ ਗਰਮ ਕਰ ਸਕਦੇ ਹੋ। ਇਸ ਨਾਲ ਸਵਾਦ ਵੀ ਵਧੀਆ ਹੋ ਜਾਵੇਗਾ ਤੇ ਮਿਰਚ ਵੀ ਘਟ ਜਾਵੇਗੀ।
ਐਸਿਡ ਵਾਲੀਆਂ ਚੀਜ਼ਾਂ
ਨਿੰਬੂ, ਵਿਨੇਗਰ ਜਾਂ ਐਸੀਡਿਕ ਚੀਜ਼ਾਂ ਮਿਰਚ ਦੇ ਅਸਰ ਨੂੰ ਘੱਟ ਕਰ ਦਿੰਦੀਆਂ ਹਨ। ਜਿਸ ਚੀਜ਼ ਵਿੱਚ ਮਿਰਚ ਜ਼ਿਆਦਾ ਹੋ ਗਈ ਹੋਵੇ ਤਾਂ ਉਸ ‘ਚ ਨਿੰਬੂ ਸਿਰਕਾ ਜਾਂ ਟੋਮੇਟੋ ਸਾਸ ਮਿਲਾ ਸਕਦੇ ਹੋ।
ਸ਼ਹਿਦ ਜਾਂ ਚੀਨੀ
ਮਿਰਚ ਦਾ ਤਿੱਖਾਪਣ ਘੱਟ ਕਰਨ ਲਈ ਤੁਸੀਂ ਗਰੇਵੀ ‘ਚ ਥੋੜ੍ਹਾ ਜਿਹਾ ਸ਼ਹਿਦ ਜਾਂ ਚਿੰਨੀ ਵੀ ਮਿਲਾ ਸਕਦੇ ਹੋ।
ਵਧਾ ਸਕਦੇ ਹੋ ਸਮੱਗਰੀ
ਜੇਕਰ ਤੁਹਾਨੂੰ ਅਜਿਹਾ ਲੱਗ ਰਿਹਾ ਹੈ ਕਿ ਮਿਰਚ ਤੁਹਾਡੀ ਸਬਜ਼ੀ ਦਾ ਕੰਮ ਵਿਗਾੜ ਸਕਦੀ ਹੈ ਤਾਂ ਤੁਸੀਂ ਟਮਾਟਰ ਪੀਸ ਕੇ ਮਿਲਾ ਸਕਦੇ ਹੋ, ਪਰ ਕੱਚਾ ਟਮਾਟਰ ਪਾਉਣ ਤੋਂ ਬਾਅਦ ਸਬਜ਼ੀ ਦਾ ਸਵਾਦ ਖ਼ਰਾਬ ਹੋ ਸਕਦਾ ਹੈ। ਇਸ ਲਈ ਤੁਸੀਂ ਟੋਮੈਟੋ ਪਿਊਰੀ ਬਣਾ ਕੇ ਘਿਓ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲਵੋ, ਇਸ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਡਿਸ਼ ਵਿਚ ਪਾ ਕੇ ਗਰਮ ਕਰ ਲਵੋ।