ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਗਵਾਲੀਅਰ ਵਿਚ ਮੰਗਲਵਾਰ ਸਵੇਰੇ ਬੱਸ ਅਤੇ ਆਟੋ ਰਿਕਸ਼ਾ ਵਿਚ ਭਿਆਨਕ ਟੱਕਰ ਹੋ ਗਈ, ਜਿਸ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕਾਂ ਨੂੰ ਕੱਢਣ ਦਾ ਕੰਮ ਕੀਤਾ। ਦੱਸਣਯੋਗ ਹੈ ਕਿ ਮ੍ਰਿਤਕਾਂ ਵਿੱਚ 12 ਔਰਤਾਂ ਅਤੇ ਇਕ ਆਟੋ ਚਾਲਕ ਸ਼ਾਮਲ ਹੈ। ਜਾਣਕਾਰੀ ਮੁਤਾਬਕ ਗਵਾਲੀਅਰ ਦੇ ਪੁਰਾਣੇ ਛਾਉਣੀ ਥਾਣਾ ਖੇਤਰ ਇਲਾਕੇ ਵਿੱਚ ਬੱਸ ਤੇ ਆਟੋ ਦੇ ਵਿਚ ਭਿਆਨਕ ਟੱਕਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤਾਂ ਆਂਗਨਵਾੜੀ ਲਈ ਖਾਣਾ ਬਣਾਉਣ ਦਾ ਕੰਮ ਕਰਦੀਆਂ ਸਨ। ਇਹ ਸਾਰੀਆਂ ਆਪਣਾ ਕੰਮ ਖ਼ਤਮ ਕਰਕੇ ਦੋ ਆਟੋ ਰਿਕਸ਼ਾ ਤੋਂ ਵਾਪਸ ਘਰ ਪਰਤ ਰਹੀਆਂ ਸਨ, ਪਰ ਇੱਕ ਆਟੋ ਰਸਤੇ ਵਿੱਚ ਖ਼ਰਾਬ ਹੋ ਗਿਆ ਤੇ ਇਹ ਸਾਰੀਆਂ ਇਕ ਹੀ ਰਿਕਸ਼ਾ ਵਿੱਚ ਬੈਠ ਗਈਆਂ। ਆਟੋ ਰਿਕਸ਼ਾ ਜਿਵੇਂ ਹੀ ਅੱਗੇ ਵਧਿਆ ਇਕ ਬੱਸ ਨਾਲ ਟਕਰਾ ਗਿਆ ਤੇ ਆਟੋ ਵਿਚ ਬੈਠੀਆਂ ਔਰਤਾਂ ਦੀ ਮੌਤ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਟਵੀਟ ਕਰ ਕੇ ਦੁੱਖ ਜਤਾਇਆ ਹੈ।
मध्य प्रदेश के ग्वालियर में हुई सड़क दुर्घटना से अत्यंत दुख पहुंचा है। मृतकों के परिजनों के प्रति मैं संवेदना प्रकट करता हूं, साथ ही घायलों के जल्द स्वस्थ होने की कामना करता हूं: PM @narendramodi
— PMO India (@PMOIndia) March 23, 2021