ਨਵੀਂ ਦਿੱਲੀ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਗੁਜਰਾਤ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਗੋਪਾਲ ਇਟਾਲੀਆ ‘ਤੇ ਤਿੱਖਾ ਹਮਲਾ ਕੀਤਾ ਹੈ। ਇਰਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਹੀਰਾਬੇਨ ਮੋਦੀ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਲਈ ਇਟਾਲੀਆ ਨੂੰ ਗਟਰ ਵਰਗੇ ਮੂੰਹ ਵਾਲਾ ਕਿਹਾ ਹੈ। ਇਕ ਵੀਡੀਓ ਸ਼ੇਅਰ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਗੋਪਾਲ ਇਟਾਲੀਆ ਨੂੰ ਨਿਸ਼ਾਨੇ ‘ਤੇ ਲਿਆ ਹੈ। ਦੱਸਣਯੋਗ ਹੈ ਕਿ ਗੋਪਾਲ ਇਟਾਲੀਆ ਨੂੰ ਅੱਜ ਜ਼ਮਾਨਤ ਮਿਲ ਗਈ ਹੈ, ਉਨ੍ਹਾਂ ਨੂੰ ਬੀਤੇ ਦਿਨੀਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਸਮ੍ਰਿਤੀ ਨੇ ਟਵੀਟ ਕਰ ਲਿਖਿਆ- ‘ਅਰਵਿੰਦ ਕੇਜਰੀਵਾਲ, ਗਟਰ ਵਰਗੇ ਮੂੰਹ ਵਾਲੇ ਗੋਪਾਲ ਇਟਾਲੀਆ ਨੇ ਤੁਹਾਡੇ ਆਸ਼ੀਰਵਾਦ ਨਾਲ ਪੀਐਮ ਮੋਦੀ ਦੀ ਮਾਂ ਹੀਰਾ ਬਾ ਲਈ ਅਪਮਾਨਜਨਕ ਸ਼ਬਦ ਬੋਲੇ। ਮੈਂ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕਰਦੀ, ਮੈਂ ਇਹ ਨਹੀਂ ਦਿਖਾਉਣਾ ਚਾਹੁੰਦੀ ਕਿ ਗੁਜਰਾਤੀ ਕਿੰਨੇ ਨਾਰਾਜ਼ ਹਨ, ਪਰ ਤੁਸੀਂ ਜਾਣਦੇ ਹੋ ਕਿ ਜਨਤਾ ਨੇ ਤੁਹਾਨੂੰ ਦੇਖ ਲਿਆ ਹੈ। ਤੁਹਾਡੀ ਪਾਰਟੀ ਨੂੰ ਗੁਜਰਾਤ ਚੋਣਾਂ ਵਿੱਚ ਤਬਾਹ ਕਰ ਦਿੱਤਾ ਜਾਵੇਗਾ।
ਸਮ੍ਰਿਤੀ ਇਰਾਨੀ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਹੀਰਾ ਬਾ ਮਾਂ ਸ਼ਕਤੀ ਦਾ ਰੂਪ ਹੈ। ਕੇਜਰੀਵਾਲ ਦੇ ਖਾਸ ਗੋਪਾਲ ਇਟਾਲੀਆ ਨੇ 100 ਸਾਲਾ ਹੀਰਾਬਾ ਨੂੰ ਨਫਰਤ ਦੀ ਰਾਜਨੀਤੀ ‘ਚ ਘਸੀਟਿਆ। ਇਸ ਸਮਾਜ ਵਿੱਚ ਤੁਹਾਡੀ ਅਤੇ ਇਸ ਦੀ ਵਿਗੜੀ ਹੋਈ ਮਾਨਸਿਕਤਾ ਲਈ ਕੋਈ ਥਾਂ ਨਹੀਂ ਹੈ। ਗੁਜਰਾਤ ਦੇ ਨਾਮ ‘ਤੇ ਮਾਂ ਸ਼ਕਤੀ ਦਾ ਅਜਿਹਾ ਅਪਮਾਨ ਗੁਜਰਾਤੀ ਆਪਣੀਆਂ ਵੋਟਾਂ ਨਾਲ ਕਰਨਗੇ।
હીરાબા માતૃશક્તિનું સ્વરૂપ છે.
કેજરીવાલના ખાસ એવા ગોપાલ ઇટાલિયાએ 100 વર્ષીય હીરાબાને પણ પોતાની નફરતની રાજનીતિથી બાકાત ન રાખ્યા. ગુજરાત જેવા સભ્ય સમાજમાં AAP અને તેની વિકૃત માનસિકતા માટે કોઈ સ્થાન નથી.
ગુજરાતના નામે માતૃશક્તિના આવા અપમાનનો ન્યાય હવે ગુજરાતીઓ પોતાના મતથી કરશે. https://t.co/116fSRtia0
— Smriti Z Irani (@smritiirani) October 13, 2022
ਇੱਕ ਹਫਤੇ ਦੇ ਅੰਦਰ ਭਾਜਪਾ ਨੇ ਇਟਾਲੀਆ ਦੀ ਤੀਸਰੀ ਵੀਡੀਓ ਜਾਰੀ ਕਰਕੇ ਹਮਲਾ ਕੀਤਾ ਹੈ। ਪਹਿਲੀ ਵੀਡੀਓ ਵਿੱਚ ਗੋਪਾਲ ਨੇ ਪੀਐਮ ਮੋਦੀ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਕਈ ਵਿਵਾਦਤ ਗੱਲਾਂ ਕਹੀਆਂ ਸਨ। ਦੂਜੀ ਵੀਡੀਓ ਵਿੱਚ, ਇਟਾਲੀਆ ਨੇ ਮੰਦਰ ਅਤੇ ਕਥਾਵਾਂ ਨੂੰ ਸ਼ੋਸ਼ਣ ਦਾ ਅੱਡਾ ਦੱਸਦੇ ਹੋਏ ਔਰਤਾਂ ਨੂੰ ਉੱਥੇ ਨਾਂ ਜਾਣ ਦੀ ਸਲਾਹ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇਟਾਲੀਆ ਬੀਤੇ ਦਿਨੀਂ ਇੱਕ ਪੁਰਾਣੇ ਕੇਸ ਵਿੱਚ ਮਹਿਲਾ ਦੇ ਅਪਮਾਨ ਦੇ ਦੋਸ਼ ਹੇਠ ਕੌਮੀ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਹੋਏ ਸਨ। ਇਸ ਮਗਰੋਂ ਦਿੱਲੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.