ਕਰਨਾਲ : ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ 28 ਅਗਸਤ ਨੂੰ ਹੋਏ ਲਾਠੀਚਾਰਜ ਦੇ ਵਿਰੋਧ ’ਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ ਹੋ ਗਈ ਹੈ। ਕਰਨਾਲ ਮਹਾਂਪੰਚਾਇਤ ਵਿਚ ਹਿੱਸਾ ਲੈਣ ਲਈ ਹਰਿਆਣਾ ਦੇ ਨਾਲ ਪੰਜਾਬ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਪਹੁੰਚ ਰਹੇ ਹਨ। ਉਥੇ ਹੀ, ਮਹਾਪੰਚਾਇਤ ਕਾਰਨ ਪ੍ਰਸ਼ਾਸਨ ਵੀ ਅਲਰਟ ਹੈ, ਅਨਾਜ ਮੰਡੀ ਦੇ ਪੰਜ ਗੇਟਾਂ ’ਤੇ ਪੁਲਿਸ ਤਾਇਨਾਤ ਹੈ।
ਕਰਨਾਲ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਜਾਰੀ ਕਰਕੇ ਇੱਕ ਖਾਸ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ, ਪੁਲਿਸ ਨੇ ਅਨਾਜ ਮੰਡੀ ’ਚ ਪੰਚਾਇਤ ਨੂੰ ਲੈ ਕੇ ਨਾਕੇ ਲਗਾ ਕੇ ਸੀਲ ਕਰ ਦਿੱਤਾ ਗਿਆ ਸੀ। ਉਥੇ ਹੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਨਾਕੇ ਖੋਲ੍ਹ ਦਿੱਤੇ ਹਨ ਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ।
ਚੜੂਨੀ ਨੇ ਕਿਹਾ ਕਿ ਹੁਣ ਸਾਥੀਆਂ ਨੂੰ ਅਪੀਲ ਹੈ ਕਿ ਸ਼ਾਂਤੀ ਨਾਲ ਮੰਡੀ ’ਚ ਪਹੁੰਚਣਾ ਹੈ। ਹੁੱਲੜਬਾਜ਼ੀ ਅਤੇ ਹੰਗਾਮਾ ਨਹੀਂ ਕਰਨਾ ਹੈ, ਸਾਡਾ ਅੰਦੋਲਨ ਸ਼ਾਂਤੀਪੂਰਵਕ ਹੋਵੇਗਾ। ਕਿਸੀ ਸਾਥੀ ਨੇ ਗੜਬੜੀ ਕੀਤੀ ਤਾਂ ਅੰਦੋਲਨ ਤੋਂ ਟੁੱਟ ਜਾਵੇਗਾ। ਅਨਾਜ ਮੰਡੀ ‘ਚ ਪਹੁੰਚ ਕੇ ਹੀ ਕਿਸਾਨ ਪੰਚਾਇਤ ’ਚ ਫ਼ੈਸਲਾ ਲਿਆ ਜਾਵੇਗਾ।